ਇੱਕ ਕੈਬਿਨ ਏਅਰ ਫਿਲਟਰ ਗੰਦਗੀ, ਧੂੜ, ਧੂੰਆਂ, ਧੁੰਦ, ਪਰਾਗ, ਉੱਲੀ ਅਤੇ ਹੋਰ ਨਿਕਾਸੀਆਂ ਜਿਹੀਆਂ ਚੀਜ਼ਾਂ ਨੂੰ ਹੀਟਿੰਗ, ਵੈਂਟੀਲੇਸ਼ਨ, ਅਤੇ ਏਅਰ ਕੰਡੀਸ਼ਨਿੰਗ (HVAC) ਸਿਸਟਮ ਰਾਹੀਂ ਤੁਹਾਡੇ ਵਾਹਨ ਦੇ ਕੈਬਿਨ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਇਹ ਹੋਰ ਗੰਦਗੀ ਦੇ ਕਣਾਂ ਨੂੰ ਵੀ ਬਾਹਰ ਰੱਖਦਾ ਹੈ, ਜਿਵੇਂ ਕਿ ਕੀੜੇ, ਚੂਹੇ ਦੀਆਂ ਮੀਂਗਣਾਂ, ਅਤੇ ਪੱਤੇ। ਉਹ ਆਮ ਤੌਰ 'ਤੇ ਆਇਤਾਕਾਰ ਅਤੇ ਕਾਗਜ਼ ਅਤੇ ਹੋਰ ਰੇਸ਼ੇਦਾਰ ਪਦਾਰਥਾਂ ਦੇ ਮਿਸ਼ਰਣ ਨਾਲ ਬਣੇ ਹੁੰਦੇ ਹਨ। ਉਨ੍ਹਾਂ ਵਿੱਚ ਗੰਦਗੀ ਨੂੰ ਬਿਹਤਰ ਢੰਗ ਨਾਲ ਫੜਨ ਲਈ ਪਲੀਟਸ (ਵਲ਼ ਜਾਂ ਤੈਹਾਂ) ਦੀ ਵਿਸ਼ੇਸ਼ਤਾ ਹੁੰਦੀ ਹੈ। ਜਦੋਂ ਹਵਾ ਕੈਬਿਨ ਏਅਰ ਫਿਲਟਰ ਵਿੱਚੋਂ ਲੰਘਦੀ ਹੈ, ਤਾਂ ਗੰਦਗੀ ਵਾਹਨ ਵਿੱਚ ਜਾਣ ਦੀ ਬਜਾਏ ਫ਼ਿਲਟਰ ’ਚ ਹੀ ਫਸ ਜਾਂਦੀ ਹੈ। ਅੰਤ ਵਿੱਚ ਬਹੁਤ ਜ਼ਿਆਦਾ ਗੰਦਗੀ ਇਕੱਠੀ ਹੋ ਜਾਂਦੀ ਹੈ, ਜਿਸ ਕਰ ਕੇ ਫਿਲਟਰ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਇਸ ਸਬੰਧੀ ਕਾਰਗੁਜ਼ਾਰੀ ਬਿਹਤਰ ਰਹਿ ਸਕੇ।
ਹੋਰ ਜਾਣੋ ›ਤੁਸੀਂ ਕੈਨੇਡਾ ’ਚ ਭਾਵੇਂ ਕਿਤੇ ਵੀ ਹੋਵੋਂ, ਸਰਦੀਆਂ ਤੁਹਾਡੀ ਡਰਾਈਵਿੰਗ ਨੂੰ ਵਧੇਰੇ ਚੁਣੌਤੀਪੂਰਨ ਬਣਾ ਦਿੰਦੀਆਂ ਹਨ, ਇਸੇ ਲਈ ਸਾਨੂੰ ਉਸ ਦੀ ਤਿਆਰੀ ਲਈ ਸਾਰੇ ਕਦਮ ਚੁੱਕਣੇ ਚਾਹੀਦੇ ਹਨ। ਸਰਦੀਆਂ ਦੇ ਟਾਇਰਾਂ ਤੋਂ ਲੈ ਕੇ ਸਰਦੀਆਂ ਦੇ ਵਾਈਪਰ ਬਲੇਡਜ਼ ਤੱਕ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਇਹ ਯਕੀਨੀ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡਾ ਵਾਹਨ ਸੁਰੱਖਿਅਤ ਤੇ ਸਰਦੀਆਂ ਲਈ ਤਿਆਰ ਹੋਵੇ। ਇੱਥੇ ਕੁਝ ਨੁਕਤੇ ਦੱਸੇ ਜਾਂਦੇ ਹਨ:
ਹੋਰ ਜਾਣੋ ›ਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?
ਭਾਵੇਂ ਅਸੀਂ ਆਪਣੇ ਵਾਹਨਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਅਤੇ ਰੱਖ-ਰਖਾਅ ਕਰਦੇ ਹਾਂ, ਪਰ ਫਿਰ ਵੀ ਅੰਤ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਲੋੜ ਪੈਂਦੀ ਹੈ। ਬਹੁਤੀ ਵਾਰ ਇਹ ਆਮ ਤੌਰ 'ਤੇ ਕਿਸੇ ਪਾਰਟ ਦੀ ਟੁੱਟ-ਭੱਜ ਹੋਣ ਕਾਰਨ ਹੁੰਦਾ ਹੈ, ਪਰ ਕਈ ਵਾਰ ਕੋਈ ਰਗੜ ਖਾਂਦੇ ਰਹਿਣਾ ਜਾਂ ਕ੍ਰੈਸ਼ ਜ਼ਿੰਮੇਵਾਰ ਹੁੰਦਾ ਹੈ।
ਕਾਰਨ ਜੋ ਵੀ ਹੋਵੇ, ਜੇਕਰ ਤੁਹਾਨੂੰ ਮੁਰੰਮਤ ਕਰਵਾਉਣ ਅਤੇ ਪੁਰਜ਼ਿਆਂ ਦੀ ਲੋੜ ਹੈ, ਤਾਂ ਤੁਹਾਡੇ ਕੋਲ ਆਮ ਤੌਰ 'ਤੇ ਦੋ ਵਿਕਲਪ ਹੁੰਦੇ ਹਨ। ਤੁਸੀਂ ਆਪਣੀ ਸਥਾਨਕ ਡੀਲਰਸ਼ਿਪ 'ਤੇ ਜਾ ਸਕਦੇ ਹੋ ਅਤੇ ਅਸਲੀ ਪਾਰਟਸ ਖਰੀਦ ਸਕਦੇ ਹੋ, ਜਾਂ ਤੁਸੀਂ ਕਿਸੇ ਆਮ ਗੈਰੇਜ ਜਾਂ ਆਮ ਮੁਰੰਮਤ ਦੀ ਸਹੂਲਤ 'ਤੇ ਜਾ ਸਕਦੇ ਹੋ ਜੋ ਨੌਨ-ਜੈਨੁਇਨ ਪਾਰਟਸ ਦਿੰਦਾ ਹੈ, ਜਿਸ ਨੂੰ ਆਮ ਤੌਰ 'ਤੇ "ਆਫ਼ਟਰਮਾਰਕਿਟ" ਪਾਰਟਸ ਵਜੋਂ ਜਾਣਿਆ ਜਾਂਦਾ ਹੈ।
ਇਸ ਤੱਥ ਦੇ ਬਾਵਜੂਦ ਕਿ ਆਫ਼ਟਰਮਾਰਕਿਟ ਪਾਰਟਸ ਕਈ ਵਾਰ ਸਸਤੇ ਹੁੰਦੇ ਹਨ, ਪਰ ਕੁਝ ਕਾਰਣ ਅਜਿਹੇ ਹੁੰਦੇ ਹਨ, ਜਿਨ੍ਹਾਂ ਕਰ ਕੇ ਤੁਹਾਨੂੰ ਆਪਣੇ ਵਾਹਨ ਲਈ ਜੈਨੁਇਨ ਪਾਰਟਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ:
ਮਿਆਰ ਅਤੇ ਕਾਰਗੁਜ਼ਾਰੀ
ਜੈਨੁਇਨ ਅਤੇ ਆਫ਼ਟਰਮਾਰਕਿਟ ਪਾਰਟਸ ਵਿਚਾਲੇ ਮੁੱਖ ਫ਼ਰਕ ਉਨ੍ਹਾਂ ਨੂੰ ਬਣਾਉਣ ਦੇ ਤਰੀਕੇ ਦਾ ਹੁੰਦਾ ਹੈ। ਅਸਲ ਪੁਰਜ਼ੇ ਇੱਕੋ ਨਿਰਮਾਣ ਸਹੂਲਤਾਂ ਵਿੱਚ, ਇੱਕੋ ਉਤਪਾਦਨ ਲੀਹਾਂ 'ਤੇ, ਅਤੇ ਤੁਹਾਡੇ ਵਾਹਨ ਦੇ ਸਮਾਨ ਵਿਸ਼ੇਸ਼ਤਾਵਾਂ ਅਤੇ ਗੁਣਵੱਤਾ ਦੇ ਮਿਆਰਾਂ ਨਾਲ ਬਣਾਏ ਜਾਂਦੇ ਹਨ। ਆਫ਼ਟਰਮਾਰਕਿਟ ਪਾਰਟਸ ਤੁਹਾਡੇ ਵਾਹਨ ਦੇ ਨਿਰਮਾਤਾ ਦੁਆਰਾ ਨਹੀਂ ਬਣਾਏ ਜਾਂਦੇ, ਅਤੇ ਇਨ੍ਹਾਂ ਨੂੰ ਬਹੁ-ਉਦੇਸ਼ੀ ਪੁਰਜ਼ਿਆਂ ਵਜੋਂ ਬਣਾਇਆ ਜਾਂਦਾ ਹੈ, ਤਾਂ ਜੋ ਉਹ ਕਾਰਾਂ ਅਤੇ ਟਰੱਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਫਿੱਟ ਹੋ ਸਕਣ। ਇਸੇ ਕਰ ਕੇ ਹੋ ਸਕਦਾ ਹੈ ਕਿ ਉਹ ਜੈਨੁਇਨ ਪਾਰਟਸ ਵਾਂਗ ਵਧੀਆ ਪ੍ਰਦਰਸ਼ਨ ਨਾ ਕਰ ਸਕਣ ਅਤੇ ਤੁਹਾਨੂੰ ਛੇਤੀ ਹੀ ਉਨ੍ਹਾਂ ਨੂੰ ਬਦਲਣਾ ਪੈ ਜਾਵੇ।
ਸੁਰੱਖਿਆ
ਸਾਰੇ ਵਾਹਨ ਮਾਲਕਾਂ ਲਈ ਸੁਰੱਖਿਆ ਅਹਿਮ ਹੁੰਦੀ ਹੈ। ਅਸੀਂ ਸਾਰੇ ਆਸ ਕਰਦੇ ਹਾਂ ਕਿ ਸਾਡੇ ਵਾਹਨ ਸਖਤ ਸੁਰੱਖਿਆ ਮਾਪਦੰਡਾਂ ਉੱਤੇ ਪੂਰੇ ਉੱਤਰਨ ਅਤੇ ਅਸੀਂ ਨਿਯਮਿਤ ਤੌਰ 'ਤੇ ਆਪਣੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਉਨ੍ਹਾਂ ਦੀ ਦੇਖਭਾਲ ਅਤੇ ਰੱਖ-ਰਖਾਅ ਕਰਦੇ ਹਾਂ। ਭਾਵੇਂ ਜਦੋਂ ਕੋਈ ਵਿਅਕਤੀ ਗ਼ੈਰ-ਅਸਲ ਪੁਰਜ਼ੇ ਵਰਤਣ ਦਾ ਫੈਸਲਾ ਕਰਦਾ ਹੈ, ਤਾਂ ਉਹ ਆਪਣੀ ਸੁਰੱਖਿਆ ਨਾਲ ਹੀ ਸਮਝੌਤਾ ਕਰ ਰਿਹਾ ਹੁੰਦਾ ਹੈ। ਜੇ ਉਹ ਪਾਰਟਸ ਖਾਸ ਤੌਰ 'ਤੇ ਤੁਹਾਡੇ ਖਾਸ ਮਾਡਲ ਲਈ ਨਹੀਂ ਬਣਾਏ ਗਏ ਹਨ, ਤਾਂ ਹੋ ਸਕਦਾ ਹੈ ਕਿ ਉਹ ਮੁਸ਼ਕਲ ਡਰਾਈਵਿੰਗ ਸਥਿਤੀ ਵਿੱਚ ਤੁਹਾਡੀ ਬਾਕੀ ਕਾਰ ਦੀ ਇਕਸਾਰਤਾ ਵਿੱਚ ਕੰਮ ਨਾ ਕਰਨ।
ਵਾਰੰਟੀ
ਜਦੋਂ ਤੁਸੀਂ ਡੀਲਰਸ਼ਿਪ ਤੋਂ ਵਾਹਨ ਖਰੀਦਦੇ ਹੋ, ਤਾਂ ਵਾਹਨ ਦੇ ਨਾਲ ਇੱਕ ਵਾਰੰਟੀ ਸ਼ਾਮਲ ਕੀਤੀ ਜਾਂਦੀ ਹੈ। ਅਸੀਂ ਆਪਣੀਆਂ ਵਾਰੰਟੀਆਂ ਦੀ ਕਦਰ ਕਰਦੇ ਹਾਂ, ਕਿਉਂਕਿ ਨਿਰਮਾਤਾ ਵਾਰੰਟੀ ਦੀ ਮਿਆਦ ਦੌਰਾਨ ਕਾਰ ਦੀਆਂ ਜ਼ਿਆਦਾਤਰ ਸਮੱਸਿਆਵਾਂ ਹੱਲ ਕਰਨ ਦਾ ਵਾਅਦਾ ਕਰਦਾ ਹੈ, ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਅਤੇ ਵਿੱਤੀ ਸੁਰੱਖਿਆ ਮਿਲਦੀ ਹੈ।
ਭਾਵੇਂ ਗ਼ੈਰ-ਅਸਲ ਪੁਰਜ਼ਿਆਂ ਨਾਲ ਵਾਹਨ ਦੀ ਵਾਰੰਟੀ ਦੇ ਰੱਦ ਹੋਣ ਦੇ ਖ਼ਤਰੇ ਹੁੰਦੇ ਹਨ - ਜੇ ਗ਼ੈਰ-ਅਸਲ ਪਾਰਟਸ ਫ਼ਿੱਟ ਕੀਤੇ ਜਾਂਦੇ ਹਨ, ਤਾਂ ਵਾਹਨ ਤਕਨੀਕੀ ਤੌਰ 'ਤੇ ਪੂਰੀ ਤਰ੍ਹਾਂ ਉਹੋ ਜਿਹਾ ਨਹੀਂ ਰਹਿੰਦਾ, "ਜਿਵੇਂ ਉਹ ਖਰੀਦਿਆ ਗਿਆ ਸੀ"। ਇਹ ਸਾਰੀਆਂ ਵਾਰੰਟੀਆਂ ਲਈ ਤਾਂ ਚਿੰਤਾ ਦਾ ਵਿਸ਼ਾ ਨਹੀਂ ਹੈ, ਪਰ ਮਾਲਕਾਂ ਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਸ ਸੰਭਾਵੀ ਅਸਰ ਨੂੰ ਸਮਝਣ, ਜੋ ਗ਼ੈਰ-ਅਸਲ ਪਾਰਟਸ ਫ਼ਿੱਟ ਕਰਨ ਨਾਲ ਵਾਰੰਟੀ ਉੱਤੇ ਪੈ ਸਕਦਾ ਹੈ।