Genuine Parts & Accessories in Saskatchewan
ਸਿਖਿਅਤ Toyota ਮਾਹਰਾਂ 'ਤੇ ਭਰੋਸਾ ਕਰੋ, ਜੋ ਤੁਹਾਡੀ ਕਾਰ ਨੂੰ ਸਭ ਤੋਂ ਵਧੀਆ ਜਾਣਦੇ ਹਨ
ਅਪੁਇੰਟਮੈਂਟ ਬੁੱਕ ਕਰੋਭਰੋਸੇ ਨਾਲ ਡਰਾਈਵ ਕਰੋ
ਤੁਹਾਡੇ Toyota ਸਰਵਿਸ ਐਡਵਾਈਜ਼ਰ ਨੂੰ ਇਹ ਯਕੀਨੀ ਬਣਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਆਪਣੀ Toyota ਵਹੀਕਲ ਲਈ ਹਮੇਸ਼ਾ ਸਹੀ ਸਰਵਿਸ ਅਤੇ ਪਾਰਟਸ ਮਿਲਣ। Toyota ਜੈਨੁਇਨ ਪਾਰਟਸ ਖਾਸ ਤੌਰ ‘ਤੇ ਤੁਹਾਡੀ Toyota ਲਈ ਇੰਜਨੀਅਰ ਅਤੇ ਡਿਜ਼ਾਈਨ ਕੀਤੇ ਗਏ ਹਨ, ਤਾਂ ਜੋ ਤੁਸੀਂ ਭਰੋਸੇ ਨਾਲ ਇਹ ਜਾਣਦੇ ਹੋਏ ਡਰਾਇਵ ਕਰ ਸਕੋ ਕਿ ਇਹ ਪਾਰਟਸ ਬਿਲਕੁਲ ਸਹੀ ਅਤੇ ਓਹੀ ਕੁਆਲਿਟੀ ਵਿੱਚ ਕੰਮ ਕਰ ਰਹੇ ਹਨ ਜਿਸ ਦਿਨ ਤੁਸੀਂ ਆਪਣੀ Toyota ਨੂੰ ਖਰੀਦਿਆ ਸੀ।
Toyota ਦਾ ਇੰਜਨ ਆਇਲ ਸਿਸਟਮ ਕਲੀਨਰ ਤੁਹਾਡੇ ਇੰਜਣ ਅੰਦਰ ਜਮ੍ਹਾਂ ਹੋਏ ਅਤੇ ਹੋਰ ਬਣੇ ਮੈਟੀਰੀਅਲਜ਼ ਨੂੰ ਹਟਾ ਦਿੰਦਾ ਹੈ, ਅਤੇ ਇਹ ਕੰਮ ਹਰ 60,000 ਕਿਲੋਮੀਟਰ 'ਤੇ ਕੀਤੇ ਜਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
For more information visit: https://youtu.be/8oSKlN7d4Dw
Toyota ਜੈਨੁਇਨ ਮੋਟਰ ਆਇਲ ਖਾਸ ਤੌਰ ’ਤੇ ਤੁਹਾਡੇ Toyota ਵਹੀਕਲ ਲਈ ਭਰੋਸੇਯੋਗਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ। Toyota ਜੈਨੁਇਨ ਮੋਟਰ ਆਇਲ ਨਾਲ ਨਿਯਮਿਤ ਤੌਰ ’ਤੇ ਆਪਣੇ ਇੰਜਣ ਦੀ ਰੱਖਿਆ ਕਰੋ ਅਤੇ ਆਪਣੇ ਵਹੀਕਲ ਦੇ ਜੀਵਨ ਦੌਰਾਨ ਹੋਣ ਵਾਲੀ ਟੁੱਟ-ਭੱਜ ਤੋਂ ਬਚੋ।
For more information visit: https://youtu.be/1RLdHa1B4zc
Toyota 0W-20 ਸਿੰਥੈਟਿਕ ਆਇਲ ਦਾ ਨਿਰਮਾਣ ਮਨੁੱਖ ਦੁਆਰਾ ਕੀਤਾ ਗਿਆ ਹੈ ਅਤੇ ਇਸ ਦੀ ਰਚਨਾ ਸਖਤ ਹਾਲਤਾਂ ਨੂੰ ਪੂਰਾ ਕਰਨ ਲਈ ਤੈਅ ਕੀਤੀ ਗਈ ਹੈ। ਰਵਾਇਤੀ ਇੰਜਨ ਤੇਲ ਦੀ ਤੁਲਨਾ ਵਿੱਚ, ਇਹ ਅਤਿਅੰਤ ਤਾਪਮਾਨ ਵਿੱਚ ਵੱਧ ਸਥਿਰਤਾ ਅਤੇ ਠੰਡੇ ਮੌਸਮ ਦੀ ਸ਼ੁਰੂਆਤ ਵੇਲੇ ਬਿਹਤਰ ਪ੍ਰਦਰਸ਼ਨ ਕਰਦਾ ਹੈ, ਅਤੇ ਨਾਲ ਹੀ ਫ਼ਿਊਲ ਇਕੌਨਮੀ ਅਤੇ ਪ੍ਰਫ਼ੌਰਮੈਂਸ ਵਿੱਚ ਵੀ ਸੁਧਾਰ ਹੁੰਦਾ ਹੈ।
For more information visit: https://youtu.be/1RLdHa1B4zc
Toyota ਜੈਨੁਇਨ ਆਇਲ ਫ਼ਿਲਟਰਜ਼
Toyota ਜੈਨੁਇਨ ਆਇਲ ਫ਼ਿਲਟਰਜ਼ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹਨ ਕਿ ਜਿਨ੍ਹਾਂ ਨਾਲ ਧੂੜ, ਗੰਦਗੀ ਤੇ ਨੁਕਸਾਨਦੇਹ ਅੰਸ਼ ਇੰਜਣ ਅੰਦਰ ਜਾਣ ਤੋਂ ਬਚਾਉਣ ’ਚ ਮਦਦ ਮਿਲਦੀ ਹੈ। ਆਇਲ ਤੇ ਫ਼ਿਲਟਰ ਨਿਯਮਤ ਤੌਰ ’ਤੇ ਬਦਲਦੇ ਰਹਿਣ ਨਾਲ ਤੁਹਾਡਾ ਟੋਯੋਟਾ ਇੰਜਨ ਸੁਰੱਖਿਅਤ ਰਹੇਗਾ ਅਤੇ ਉਹ ਰਵਾਨੀ ਨਾਲ ਚੱਲਦਾ ਰਹੇਗਾ।
Toyota ਜੈਨੁਇਨ ਇੰਜਨ ਏਅਰ ਫ਼ਿਲਟਰਜ਼ ਗੰਦਗੀ ਜਾਂ ਧੂੜ ਦੇ ਨੁਕਸਾਨਦੇਹ ਅੰਸ਼ ਇੰਜਣ ਅੰਦਰ ਜਾਣ ਤੇ ਕੋਈ ਨੁਕਸਾਨ ਹੋਣ ਤੋਂ ਬਚਾਅ ਕਰਨ ’ਚ ਮਦਦ ਕਰਦੇ ਹਨ। ਧੂੜ ਜਾਂ ਗੰਦਗੀ ਦੇ ਅੰਸ਼ ਉਨ੍ਹਾਂ ’ਚ ਜਾ ਕੇ ਫਸਦੇ ਰਹਿੰਦੇ ਹਨ ਅਤੇ ਜਿਸ ਕਰਕੇ ਸਮਾਂ ਬੀਤਣ ਨਾਲ ਇੰਜਣ ਦੀ ਕਾਰਗੁਜ਼ਾਰੀ ਘਟਦੀ ਰਹਿੰਦੀ ਹੈ, ਇਸ ਲਈ ਹਰੇਕ 6 ਮਹੀਨਿਆਂ ਜਾਂ 8,000 ਕਿਲੋਮੀਟਰ ਬਾਅਦ ਉਨ੍ਹਾਂ ਨੂੰ ਲਾਹ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ ਅਤੇ ਲੋੜ ਪੈਣ ’ਤੇ ਬਦਲ ਦੇਣਾ ਚਾਹੀਦਾ ਹੈ।
For more information visit: https://youtu.be/wVdyquf9D4Y
Toyota ਜੈਨੁਇਨ ਕੈਬਿਨ ਏਅਰ ਫਿਲਟਰ ਸਾਰੀ ਅਦਿੱਖ ਤੇ ਹਾਨੀਕਾਰਕ ਗੰਦਗੀ, ਧੂੜ ਅਤੇ ਮਹੀਨ-ਕਣਾਂ ਨੂੰ ਹਟਾਉਣ ਲਈ ਤਿਆਰ ਕੀਤੇ ਗਏ ਹਨ। ਜੇ ਕੈਬਿਨ ਏਅਰ ਫਿਲਟਰ ਨੂੰ ਹਰ 12 ਮਹੀਨਿਆਂ ਜਾਂ 16,000 ਕਿਲੋਮੀਟਰ 'ਤੇ ਨਹੀਂ ਬਦਲਿਆ ਜਾਂਦਾ, ਤਾਂ ਤੁਹਾਡੀ ਕਾਰ ਵਿੱਚ ਬਦਬੂ ਪੈਦਾ ਹੋ ਸਕਦੀ ਹੈ ਅਤੇ ਸਮੇਂ ਦੇ ਨਾਲ, ਹੀਟਰ ਅਤੇ ਏਅਰ ਕੰਡੀਸ਼ਨਰ ਜੰਗਾਲ਼ ਨਾਲ ਖਰਾਬ ਹੋ ਸਕਦੇ ਹਨ।
For more information visit: https://youtu.be/wVdyquf9D4Y
Toyota ਪ੍ਰੀਮੀਅਮ ਚਾਰਕੋਲ ਫ਼ਿਲਟਰਜ਼
Toyota ਪ੍ਰੀਮੀਅਮ ਚਾਰਕੋਲ ਫਿਲਟਰਜ਼, ਆਮ ਕੈਬਿਨ ਏਅਰ ਫਿਲਟਰਜ਼ ਵਾਂਗ ਹੀ ਲਾਭ ਪ੍ਰਦਾਨ ਕਰਦੇ ਹਨ, ਪਰ ਨਾਲ ਹੀ ਤੁਹਾਡੇ Toyota ਵਾਹਨ ਦੇ ਕੈਬਿਨ ਵਿੱਚੋਂ ਕਿਸੇ ਵੀ ਅਣਸੁਖਾਵੀਂ ਬਦਬੂ ਨੂੰ ਦੂਰ ਕਰਨ ਲਈ ਐਕਟੀਵੇਟਿਡ ਚਾਰਕੋਲ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਦੇ ਹਨ।
ਸਰਬੋਤਮ ਕਾਰਗੁਜ਼ਾਰੀ ਤੇ ਭਰੋਸੇਯੋਗਤਾ ਪ੍ਰਦਾਨ ਕਰਨ ਲਈ ਵਿਕਸਤ ਕੀਤੀਆਂ ਗਈ Toyota ਦੀਆਂ ਪ੍ਰੀਮੀਅਮ ਬੈਟਰੀਜ਼ 24 ਮਹੀਨਿਆਂ ਅੰਦਰ ਮੁਫਤ ਬਦਲ ਕੇ ਦੇਣ ਅਤੇ 72 - 84 ਮਹੀਨਿਆਂ ਦੀ ਪ੍ਰੋ-ਰੇਟਿਡ ਰਿਪਲੇਸਮੈਂਟ ਸੀਮਤ ਵਾਰੰਟੀ ਨਾਲ ਮਿਲਦੀਆਂ ਹਨ।
For more information visit: https://youtu.be/MHm1s_57i58
Toyota ਜੈਨੁਇਨ ਸਪਾਰਕ ਪਲੱਗਜ਼
ਸਪਾਰਕ ਪਲੱਗ ਤੁਹਾਡੇ ਵਾਹਨ ਦੇ ਇਗਨੀਸ਼ਨ ਸਿਸਟਮ ਲਈ ਜ਼ਰੂਰੀ ਹਨ। ਖਰਾਬ ਹੋਏ ਪਲੱਗਾਂ ਕਾਰਨ ਕਾਰਜ-ਕੁਸ਼ਲਤਾ ਘਟ ਸਕਦੀ ਹੈ, ਅਤੇ ਜੇਕਰ ਕੋਈ ਪਲੱਗ ਉਸ ਹੱਦ ਤੱਕ ਖਰਾਬ ਹੋ ਜਾਂਦਾ ਹੈ, ਜਿੱਥੇ ਇਹ ਟੁੱਟ ਜਾਂਦਾ ਹੈ, ਤਾਂ ਇਹ ਤੁਹਾਡੇ ਇੰਜਨ ਸਿਲੰਡਰ ਦੇ ਅੰਦਰਲੇ ਹਿੱਸੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਸਹੀ ਢੰਗ ਨਾਲ ਬਣਾਏ ਗਏ ਸਪਾਰਕ ਪਲੱਗ ਤੇਲ/ਗੈਸ ਦੀ ਬੱਚਤ ਕਰਨ, ਘੱਟ ਨਿਕਾਸੀਆਂ, ਠੰਡੇ ਮੌਸਮ ’ਚ ਇੰਜਨ ਬਿਹਤਰ ਤਰੀਕੇ ਸਟਾਰਟ ਕਰਨ ਅਤੇ ਸਮੁੱਚੀ ਕਾਰਗੁਜ਼ਾਰੀ ’ਚ ਵਾਧਾ ਕਰਨ ਵਿੱਚ ਮਦਦ ਕਰਦੇ ਹਨ।
ਹਰ ਵਾਰ ਜਦੋਂ ਵੀ ਤੁਸੀਂ ਵਾਹਨ ਰੋਕਦੇ ਹੋ ਤਾਂ ਤੁਹਾਡੇ ਬ੍ਰੇਕ ਪੈਡ ਰਗੜ ਖਾਂਦੇ ਹਨ ਅਤੇ ਅੰਤ ਵਿੱਚ, ਉਹਨਾਂ ਨੂੰ ਬਦਲਣ ਦੀ ਲੋੜ ਪੈਂਦੀ ਹੈ। Toyota ਦੇ ਅਸਲੀ ਬ੍ਰੇਕ ਪੈਡ ਖਾਸ ਤੌਰ 'ਤੇ ਤੁਹਾਡੇ Toyota ਵਾਹਨ ਲਈ ਹਰ ਵਾਰ ਸੁਰੱਖਿਅਤ, ਸੁਖਾਵੇਂ ਢੰਗ ਨਾਲ ਵਾਹਨ ਨੂੰ ਰੋਕਣਾ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ।
For more information visit: https://youtu.be/ICh1quxnCWA
ਬਰੇਕ ਫਲੂਇਡ ਵਾਹਨ ਨੂੰ ਸੁਰੱਖਿਅਤ ਤਰੀਕੇ ਰੋਕਣ ਲਈ ਅਹਿਮ ਹੈ, ਇਸ ਲਈ ਜਦੋਂ ਵੀ ਤੁਸੀਂ ਦੂਜੇ ਇੰਜਨ ਫਲੂਇਡਜ਼ ਦੀ ਜਾਂਚ ਕਰ ਰਹੇ ਹੋਵੋ, ਤਾਂ ਇਸ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। Toyota ਜੈਨੁਇਨ ਬ੍ਰੇਕ ਫਲੂਇਡ ਵਿਸ਼ੇਸ਼ ਤੌਰ 'ਤੇ ਸਰਬੋਤਮ ਬ੍ਰੇਕਿੰਗ ਕਾਰਗੁਜ਼ਾਰੀ ਲਈ ਤਿਆਰ ਕੀਤਾ ਗਿਆ ਹੈ।
For more information visit: https://youtu.be/W82YCtJVQSw
ਫੈਕਟਰੀ ਵੱਲੋਂ ਤੈਅਸ਼ੁਦਾ ਰੱਖ-ਰਖਾਅ ਦੇ ਟਾਈਮ-ਟੇਬਲ ਅਨੁਸਾਰ ਆਪਣੇ ਕੂਲੈਂਟ ਨੂੰ ਬਦਲਣ ਨਾਲ ਨਾ ਸਿਰਫ਼ ਤੁਹਾਡੇ ਕੂਲਿੰਗ ਸਿਸਟਮ ਦੀ ਉਮਰ ਵਧਾਉਣ ਵਿੱਚ ਮਦਦ ਮਿਲਦੀ ਹੈ, ਸਗੋਂ ਇਹ ਇੰਜਣ ਨੂੰ ਬਹੁਤ ਜ਼ਿਆਦਾ ਗਰਮ ਹੋਣ ਤੋਂ ਵੀ ਬਚਾਉਂਦਾ ਹੈ ਅਤੇ ਬਹੁਤ ਜ਼ਿਆਦਾ ਠੰਡੇ ਮੌਸਮ ਦੌਰਾਨ ਇੰਜਣ ਸਟਾਰਟ ਕਰਨ ਨੂੰ ਸੁਖਾਲਾ ਬਣਾਉਂਦਾ ਹੈ - ਅਜਿਹੀ ਚੀਜ਼ ਜਿਸ ਤੋਂ ਅਸੀਂ ਸਾਰੇ ਕੈਨੇਡਾ ਵਿੱਚ ਬਹੁਤ ਜ਼ਿਆਦਾ ਜਾਣੂ ਹਾਂ।
For more information visit: https://youtu.be/W82YCtJVQSw
ਸਮੇਂ ਦੇ ਨਾਲ, ਤੁਹਾਡੇ ਵਾਹਨ ਦੀਆਂ ਤੇਲ/ਗੈਸ ਅਤੇ ਉਨ੍ਹਾਂ ਦੀਆਂ ਬਲਣ ਪ੍ਰਣਾਲੀਆਂ ਨਾਲ ਗੰਦਗੀ ਅਤੇ ਹੋਰ ਪਦਾਰਥ ਜਮ੍ਹਾ ਹੋ ਸਕਦੇ ਹਨ, ਜਿਸ ਨਾਲ ਤੁਹਾਡੇ ਵਾਹਨ ਦੀ ਐਵਰੇਜ ਤੇ ਹੋਰ ਕਾਰਗੁਜ਼ਾਰੀ ਉੱਤੇ ਮਾੜਾ ਅਸਰ ਪੈ ਸਕਦਾ ਹੈ। EFI ਸਿਸਟਮ ਕਲੀਨਰ ਸਰਵਿਸ ਹਰ 80,000 ਕਿਲੋਮੀਟਰ 'ਤੇ ਕੀਤੀ ਜਾਣੀ ਚਾਹੀਦੀ ਹੈ, ਜਾਂ ਜੇ ਤੁਹਾਨੂੰ ਲੱਗੇ ਕਿ ਵਾਹਨ ਪਹਿਲਾਂ ਵਰਗਾ ਵਧੀਆ ਨਹੀਂ ਚੱਲ ਰਿਹਾ।
For more information visit: https://youtu.be/NVePMNmIK4E
Toyota ਵਾਟਰ ਰੀਮੂਵਲ ਐਡੀਟਿਵ
ਪਾਣੀ ਅਤੇ ਨਮੀ ਤੁਹਾਡੇ ਇੰਜਨ ਵਿੱਚ ਨਹੀਂ ਹੋਣਾ ਚਾਹੀਦਾ। ਇਸ ਵਰਤੋਂ ਵਿੱਚ ਆਸਾਨ ਫ਼ਿਊਲ ਐਡਿਟਿਵ ਨਾਲ ਵਾਲਵਾਂ, ਇੰਜੈਕਟਰਾਂ ਅਤੇ ਬਾਲਣ ਪੰਪ ਦੀ ਸਫਾਈ ਅਤੇ ਲੁਬਰੀਕੇਟ ਕਰ ਕੇ ਫ਼ਿਊਲ ਦੀਆਂ ਲਾਈਨਾਂ ਨੂੰ ਜੰਮਣ ਅਤੇ ਜੰਗਾਲ ਤੋਂ ਬਚਾਓ।
ਸਮੇਂ ਦੇ ਨਾਲ, ਤੁਹਾਡੇ ਫ਼ਿਊਲ ਸਿਸਟਮ ਵਿੱਚ ਕਚਰਾ ਜਮ੍ਹਾ ਹੋ ਸਕਦਾ ਹੈ, ਜੋ ਇੰਜਣ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ ਅਤੇ ਵਾਹਨ ਦੇ ਖੜ੍ਹੇ-ਖੜ੍ਹੇ ਸਟਾਰਟ ਰਹਿਣ ਵਿੱਚ ਔਖ ਆ ਸਕਦੀ ਹੈ। Toyota ਦਾ ਅਸਲੀ ਸੰਪੂਰਨ ਫ਼ਿਊਲ ਸਿਸਟਮ ਕਲੀਨਰ ਤੁਹਾਡੇ Toyota ਵਾਹਨ ਵਿੱਚ ਫ਼ਿਊਲ ਸਿਸਟਮ ਵਿੱਚ ਜਮ੍ਹਾ ਹੋਇਆ ਕਚਰਾ ਖਤਮ ਕਰਨ ਲਈ ਤਿਆਰ ਕੀਤਾ ਗਿਆ ਹੈ।
For more information visit: https://youtu.be/FSTrqPZ0AxQ
Toyota ਟੱਚ ਕਿੱਟ
Toyota ਟਚ ਕਿੱਟ ਹਰ ਉਸ ਚੀਜ਼ ਦੇ ਨਾਲ ਆਉਂਦੀ ਹੈ ਜਿਸ ਦੀ ਤੁਹਾਨੂੰ ਗ੍ਰਿੱਟ ਅਤੇ ਗ੍ਰਾਈਮ (ਸਖ਼ਤ ਕਿਸਮ ਦੀ ਗੰਦਗੀ ਤੇ ਕਚਰਾ) ਧੋਣ ਅਤੇ ਵੈਕਸ ਕਰਨ ਸਮੇਂ ਲੋੜ ਹੁੰਦੀ ਹੈ ਅਤੇ ਇਸ ਨਾਲ ਤੁਹਾਡੀ ਕਾਰ ਦੀ ਚਮਕ ਬਿਲਕੁਲ ਨਵੀਂ ਵਰਗੀ ਹੋ ਜਾਂਦੀ ਹੈ ਅਤੇ ਤੁਹਾਡੇ ਵਾਹਨ ਦੀ ਕੀਮਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।
ਬਿਲਕੁਲ ਤੁਹਾਡੇ Toyota ਵਾਹਨ ਦੇ ਰੰਗ ਵਿੱਚ ਉਪਲਬਧ, ਮਾੜੀਆਂ-ਮੋਟੀਆਂ ਝਰੀਟਾਂ ਤੇ ਨਿਸ਼ਾਨ ਦੂਰ ਕਰਨ ਲਈ Toyota ਦੇ ਟੱਚ ਅਪ ਪੇਂਟ ਪੈੱਨਜ਼ ਦੀ ਵਰਤੋਂ ਕਰੋ।
For more information visit: https://youtu.be/hacHkWq9G6g
Toyota ਵਹੀਕਲ ਦੇ ਮਾਲਕ ਹੋਣਾ ਹੀ ਇੱਕਲਾ ਕਾਰਨ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਵਾਹਨ ਨੂੰ ਚਮਕਦਾ ਅਤੇ ਸਾਫ-ਸੁੱਥਰਾ ਰੱਖੋ। ਗੰਦਗੀ ਅਤੇ ਕਚਰਾ ਧੋਣ ਅਤੇ ਵੈਕਸ ਕਰਨ ਨਾਲ ਵੀ ਤੁਹਾਡੀ ਕਾਰ ਦੀ ਦਿੱਖ ਤੇ ਚਮਕ ਅਤੇ ਤੁਹਾਡੇ ਵਾਹਨ ਦੀ ਕੀਮਤ ਨੂੰ ਕਾਇਮ ਰੱਖਣ ਵਿੱਚ ਵੀ ਮਦਦ ਮਿਲਦੀ ਹੈ। ਤੁਹਾਡਾ Toyota ਡੀਲਰ ਖਾਸ ਤੌਰ 'ਤੇ ਤੁਹਾਡੇ Toyota ਵਾਹਨ ਲਈ ਤਿਆਰ ਕੀਤੇ ਗਏ ਸਫਾਈ ਅਤੇ ਡਿਟੇਲਿੰਗ ਉਤਪਾਦਾਂ ਦੀ ਇੱਕ ਵਿਸ਼ਾਲ ਚੋਣ ਦੀ ਪੇਸ਼ਕਸ਼ ਕਰਦਾ ਹੈ।
For more information visit: https://youtu.be/hZs56afq-eE
Toyota ਜੈਨੁਇਨ ਕਨਵੈਨਸ਼ਨਲ ਵਾਇਪਰ ਬਲੇਡ
ਇੰਸਟਾਲ ਕਰਨ ’ਚ ਆਸਾਨ, ਸਰਬੋਤਮ ਕਾਰਗੁਜ਼ਾਰੀ। ਇਹ ਵਾਈਪਰ ਬਲੇਡ ਪੂਰੀ ਤਾਕਤ ਵਾਲੇ ਸਟੀਲ ਅਤੇ ਸਾਰੇ ਕੁਦਰਤੀ ਰਬੜ ਨਾਲ ਤੁਹਾਡੀ ਵਿੰਡਸ਼ੀਲਡ ਦੀ ਦਿੱਖ ਨੂੰ ਸਾਫ਼ ਰੱਖਣਗੇ। ਸਾਹਮਣੇ ਸੜਕ ਉੱਤੇ ਸਪਸ਼ਟ ਤੌਰ 'ਤੇ ਦਿਸਣਾ ਤੁਹਾਡੀ ਸੁਰੱਖਿਆ ਲਈ ਅਹਿਮ ਹੈ, ਇਸ ਲਈ ਵਾਈਪਰ ਬਲੇਡ ਜਾਂ ਇਨਜ਼ਰਟਸ ਨੂੰ ਹਰ 6 - 12 ਮਹੀਨਿਆਂ ਵਿੱਚ ਬਦਲਿਆ ਜਾਣਾ ਚਾਹੀਦਾ ਹੈ, ਜਾਂ ਜਦੋਂ ਵੀ ਉਹ ਚੀਂ–ਚੀਂ ਕਰਨ ਲੱਗਣ, ਤੇਜ਼ੀ ਨਾਲ ਚੱਲਣ ਜਾਂ ਸਫ਼ਾਈ ਨਾਲ ਨਾ ਪੂੰਝਣ।
Toyota ਹਾਈਬ੍ਰਿਡ ਵਾਇਪਰ ਬਲੇਡਜ਼ ਤੁਹਾਡੀ Toyota ਗੱਡੀ ਦੀ ਵਿੰਡਸ਼ੀਲਡ ਦੀ ਥੋੜ੍ਹੀ ਮੁੜੀ ਢਲਾਣ ਉੱਤੇ ਬਿਲਕੁਲ ਫਿੱਟ ਹੁੰਦੇ ਹਨ ਅਤੇ ਵਧੀਆ ਤਰੀਕੇ ਸਾਫ਼ ਰੱਖਣ ਦੀ ਕਾਰਗੁਜ਼ਾਰੀ ਪ੍ਰਦਾਨ ਕਰਦੇ ਹਨ। ਇਸ ਨੂੰ ਹਰ ਤਰ੍ਹਾਂ ਦੇ ਮੌਸਮ ਵਿੱਚ ਵਰਤੋਂ ਲਈ ਤਿਆਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਗਾਂਹਵਧੂ ਟੈਕਨੋਲੋਜੀ ਅਤੇ ਰਵਾਇਤੀ ਅਤੇ ਬੀਮ ਬਲੇਡ ਤਕਨਾਲੋਜੀਆਂ ਦੀ ਇੱਕ ਸੰਪੂਰਨ "ਹਾਈਬ੍ਰਿਡ" ਵਿਸ਼ੇਸ਼ਤਾ ਹੁੰਦੀ ਹੈ।
For more information visit: https://youtu.be/o3UXkkDdxeI
ਸਪਸ਼ਟ ਤੌਰ 'ਤੇ ਅੱਗੇ ਦਿਸਣਾ ਤੁਹਾਡੀ ਸੁਰੱਖਿਆ ਲਈ ਅਹਿਮ ਹੈ, ਇਸ ਲਈ ਜਦੋਂ ਤੁਸੀਂ ਸੀਜ਼ਨ ਲਈ ਆਪਣੇ ਟਾਇਰ ਬਦਲਦੇ ਹੋ ਤਾਂ ਤੁਹਾਨੂੰ ਹਮੇਸ਼ਾ ਆਪਣੇ ਵਾਈਪਰਾਂ ਨੂੰ ਬਦਲਣਾ ਚਾਹੀਦਾ ਹੈ। Toyota ਅਸਲੀ ਵਿੰਟਰ ਵਾਈਪਰ ਬਲੇਡਾਂ ਵਿੱਚ ਬਹੁਤ ਵਧੀਆ ਵਿੰਟਰ ਬਲੇਡ ਤਕਨਾਲੋਜੀ ਦੀ ਵਿਸ਼ੇਸ਼ਤਾ ਹੈ ਅਤੇ ਇਹ ਤੁਹਾਡੇ Toyota ਵਾਹਨ ਲਈ ਟੈਸਟ ਕੀਤੇ ਅਤੇ ਮਨਜ਼ੂਰ ਕੀਤੇ ਗਏ ਇੱਕੋ-ਇੱਕ ਵਾਈਪਰ ਹਨ।
For more information visit: https://youtu.be/o3UXkkDdxeI
Toyota ਜੈਨੁਇਨ ਬੀਮ ਬਲੇਡ
ਬੀਮ ਬਲੇਡ ਤੁਹਾਡੀ ਵਿੰਡਸ਼ੀਲਡ ਦੀ ਢਲਾਣ ਵਾਲੇ ਮੋੜ ਦੇ ਹਿਸਾਬ ਨਾਲ ਤਿਆਰ ਕੀਤੇ ਗਏ ਹਨ, ਇਨ੍ਹਾਂ ਨਾਲ ਵਾਈਪਰ ਬਲੇਡ ਅਤੇ ਵਿੰਡਸ਼ੀਲਡ ਵਿਚਕਾਰ ਬਿਹਤਰ ਕਵਰੇਜ ਰਹਿੰਦੀ ਹੈ। Toyota ਬੀਮ ਬਲੇਡ ਇੱਕ ਕਦਮ ਹੋਰ ਅੱਗੇ ਜਾਂਦੇ ਹਨ ਅਤੇ ਪ੍ਰੀਮੀਅਮ ਰਬੜ ਨਾਲ ਤਿਆਰ ਹੁੰਦੇ ਹਨ ਅਤੇ ਇਨ੍ਹਾਂ ਵਾਈਪਰਜ਼ ਦੀ ਸਤ੍ਹਾ 'ਤੇ ਟੈਫਲੋਨ ਦਾ ਪਰਤ ਹੁੰਦਾ ਹੈ।
Toyota ਟੱਚ ਵਿੰਡਸ਼ੀਲਡ ਵਾਸ਼ਰ ਫਲੂਇਡ
ਆਪਣੀ ਵਿੰਡਸ਼ੀਲਡ ਨੂੰ ਸਟ੍ਰੀਕ-ਫ੍ਰੀ ਰੱਖੋ, ਅਤੇ ਸਾਡੇ ਖਾਸ ਤੌਰ 'ਤੇ ਤਿਆਰ ਕੀਤੇ ਵਾਸ਼ਰ ਤਰਲ, ਮਨਫ਼ੀ 40 ਡਿਗਰੀ ਸੈਲਸੀਅਸ ਤੱਕ ਦੇ ਮੌਸਮ ਵਿੱਚ ਵੀ ਸੁਰੱਖਿਅਤ ਮਹਿਸੂਸ ਕਰੋਗੇ।
Toyota ਜੈਨੁਇਨ ਅਸੈਸਰੀਜ਼ ਤੁਹਾਡੇ Toyota ਵਾਹਨ ਦੀ ਦਿੱਖ, ਪ੍ਰਦਰਸ਼ਨ ਅਤੇ ਸੁਰੱਖਿਆ ਵਿੱਚ ਸੁਧਾਰ ਕਰ ਕੇ ਮੁੱਲ ਵਧਾਉਂਦੀਆਂ ਹਨ। ਸਾਡੇ ਅਸੈਸਰੀਜ਼ ਚੋਣਕਾਰ ਨਾਲ ਖੋਜ ਕਰੋ।