Professional Toyota Services & Maintenance in Saskatchewan
ਸਿਖਿਅਤ Toyota ਮਾਹਰਾਂ 'ਤੇ ਭਰੋਸਾ ਕਰੋ, ਜੋ ਤੁਹਾਡੀ ਕਾਰ ਨੂੰ ਸਭ ਤੋਂ ਵਧੀਆ ਜਾਣਦੇ ਹਨ
ਅਪੁਇੰਟਮੈਂਟ ਬੁੱਕ ਕਰੋToyota ਦੇ ਸਿਖਲਾਈ ਪ੍ਰਾਪਤ ਟੈਕਨੀਸ਼ੀਅਨ
ਸਾਡੇ ਫੈਕਟਰੀ ਵਲੋਂ ਸਿਖਿਅਤ Toyota ਟੈਕਨੀਸ਼ੀਅਨ 200 ਘੰਟਿਆਂ ਤੋਂ ਵੱਧ ਦੀ ਸਿਖਲਾਈ ਪ੍ਰਾਪਤ ਕਰਦੇ ਹਨ ਅਤੇ ਤੁਹਾਡੇ ਵਹੀਕਲ ਦੀ ਪੇਸ਼ੇਵਰ ਤੌਰ 'ਤੇ ਸਾਂਭ-ਸੰਭਾਲ ਕਰਨ ਅਤੇ ਤੁਹਾਡੇ ਨਿਵੇਸ਼ ਦੀ ਸੁਰੱਖਿਆ ਲਈ ਫੈਕਟਰੀ ਵਲੋਂ ਸਿਫ਼ਾਰਸ਼ ਕੀਤੇ ਮੇਨਟੇਨੈਂਸ ਮੀਨੂ ਦੀ ਪਾਲਣਾ ਕਰਦੇ ਹਨ। ਅਸੀਂ ਤੁਹਾਡੀ Toyota ਨੂੰ ਬਣਾਇਆ ਹੈ, ਇਸ ਲਈ ਅਸੀਂ ਸਿਰਫ਼ ਅਸਲੀ Toyota ਪਾਰਟਸ ਦੀ ਹੀ ਵਰਤੋਂ ਕਰਦੇ ਹਾਂ ਅਤੇ ਇਸ ਨੂੰ ਚਲਾਉਣ ਲਈ ਵਿਸ਼ੇਸ਼ ਟੂਲਸ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਤੁਸੀਂ ਇਸ ਨੂੰ ਖਰੀਦਿਆ ਸੀ। ਤੁਹਾਡੀ Toyota ਦੀ ਸਰਵਿਸ ਕਰਨ ਲਈ ਤੁਹਾਡੀ Toyota ਡੀਲਰਸ਼ਿਪ ਨਾਲੋਂ ਬਿਹਤਰ ਕੋਈ ਥਾਂ ਨਹੀਂ ਹੈ।
ਇੱਕ ਤਰੀਕ ਮਿੱਥੋ
ਹਰ 6 ਮਹੀਨੇ ਜਾਂ 8,000 ਕਿਲੋਮੀਟਰ 'ਤੇ ਨਰੀਖਣ ਕਰਨ ਲਈ ਇੱਕ ਤਰੀਕ ਮਿੱਥੋ, ਤਾਂ ਜੋ ਤੁਹਾਡੀ Toyota ਦਾ ਹਰ ਹਿੱਸਾ ਉਸੇ ਤਰ੍ਹਾਂ ਚੱਲ ਰਿਹਾ ਹੋਵੇ ਜਿਵੇਂ ਇਹ ਹੋਣਾ ਚਾਹੀਦਾ ਹੈ। ਸਿਖਰ ਦੀ ਪ੍ਰਫ਼ੌਰਮੈਂਸ ਨੂੰ ਬਰਕਰਾਰ ਰੱਖਣ ਲਈ ਤੁਹਾਡੀ Toyota ਵਾਸਤੇ ਜ਼ਰੂਰੀ ਸਰਵਸਿਜ਼ ਲਈ ਇੱਕ ਨਿੱਜੀ ਸਾਂਭ-ਸੰਭਾਲ ਦੀ ਯੋਜਨਾ ਚਾਹੀਦੀ ਹੈ। ਫੈਕਟਰੀ ਵਲੋਂ ਤੁਹਾਡੀ Toyota ਦੇ ਰੱਖ-ਰਖਾਅ ਲਈ ਸਿਫ਼ਾਰਸ਼ ਕੀਤੇ ਗਏ ਕਾਰਜਕ੍ਰਮ ਦੀ ਇੱਥੇ ਜਾਂਚ ਕਰੋ।
Toyota Certified Collision Centres
ਜੇਕਰ ਤੁਹਾਡਾ Toyota ਵਹੀਕਲ ਕਿਸੇ ਦੁਰਘਟਨਾ ਵਿੱਚ ਸ਼ਾਮਲ ਹੋਈ ਹੈ, ਤਾਂ ਅਸੀਂ ਤੁਹਾਨੂੰ ਆਪਣੇ ਵਹੀਕਲ ਨੂੰ ਮੁਰੰਮਤ ਲਈ Toyota Certified Collision Centre ਵਿੱਚ ਲੈ ਜਾਣ ਦੀ ਸਿਫ਼ਾਰਿਸ਼ ਕਰਦੇ ਹਾਂ। ਹੋਰ ਵੇਰਵਿਆਂ ਲਈ ਇੱਥੇ ਕਲਿੱਕ ਕਰੋ।