ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸਰਦੀਆਂ ਲਈ ਤਿਆਰ ਹੈ
ਤੁਸੀਂ ਕੈਨੇਡਾ ’ਚ ਭਾਵੇਂ ਕਿਤੇ ਵੀ ਹੋਵੋਂ, ਸਰਦੀਆਂ ਤੁਹਾਡੀ ਡਰਾਈਵਿੰਗ ਨੂੰ ਵਧੇਰੇ ਚੁਣੌਤੀਪੂਰਨ ਬਣਾ ਦਿੰਦੀਆਂ ਹਨ, ਇਸੇ ਲਈ ਸਾਨੂੰ ਉਸ ਦੀ ਤਿਆਰੀ ਲਈ ਸਾਰੇ ਕਦਮ ਚੁੱਕਣੇ ਚਾਹੀਦੇ ਹਨ। ਸਰਦੀਆਂ ਦੇ ਟਾਇਰਾਂ ਤੋਂ ਲੈ ਕੇ ਸਰਦੀਆਂ ਦੇ ਵਾਈਪਰ ਬਲੇਡਜ਼ ਤੱਕ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਇਹ ਯਕੀਨੀ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡਾ ਵਾਹਨ ਸੁਰੱਖਿਅਤ ਤੇ ਸਰਦੀਆਂ ਲਈ ਤਿਆਰ ਹੋਵੇ। ਇੱਥੇ ਕੁਝ ਨੁਕਤੇ ਦੱਸੇ ਜਾਂਦੇ ਹਨ: __ਸਰਦੀਆਂ ਦੇ ਟਾਇਰ__ ਇਹ ਸੋਚ ਕੇ ਆਪਣੀ ਸੁਰੱਖਿਆ ਨਾਲ ਸਮਝੌਤਾ ਨਾ ਕਰੋ ਕਿ ਤੁਸੀਂ ਇਨ੍ਹਾਂ ਸਰਦੀਆਂ ਦੇ ਮੌਸਮ ਦੌਰਾਨ ‘ਆਲ ਸੀਜ਼ਨ’ ਵਾਲੇ ਟਾਇਰਾਂ ਨਾਲ ਕੰਮ ਚਲਾ ਲਵੋਗੇ ਜਾਂ ਸਿਰਫ਼ ਸਰਦੀ ਦੇ ਟਾਇਰ ਵਾਹਨ ਦੇ ਦੋ ਪਹੀਆਂ ’ਤੇ ਬਦਲ ਕੇ ਹੀ ਕੰਮ ਚੱਲ ਜਾਵੇਗਾ। ਸਾਰੇ ਚਾਰੇ ਪਹੀਆਂ ਨੂੰ ਸਰਦੀਆਂ ਦੇ ਟਾਇਰਾਂ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਅਗਲੇ ਪਹੀਏ ਹੋਣ ਤੇ ਚਾਹੇ ਪਿਛਲੇ, ਆਲ-ਵ੍ਹੀਲ ਡਰਾਈਵ ਹੋਵੇ ਜਾਂ ਫ਼ੋਰ-ਵ੍ਹੀਲ ਡਰਾਈਵ। ਟਾਇਰਾਂ ਦਾ ਨਾਂਅ ਭਾਵੇਂ ‘ਆਲ ਸੀਜ਼ਨ’ ਹੁੰਦਾ ਹੈ, ਪਰ ਉਹ ਸਰਦੀਆਂ ਦੇ ਟਾਇਰ ਨਹੀਂ ਹੁੰਦੇ ਅਤੇ ਤੁਹਾਨੂੰ ਉਹ ਟ੍ਰੈਕਸ਼ਨ ਨਹੀਂ ਦੇ ਸਕਦੇ, ਜੋ ਤੁਹਾਨੂੰ ਉਸ ਮੌਸਮ ’ਚ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। ਜ਼ਰਾ ਕਿਊਬੇਕ ਸੂਬੇ ਬਾਰੇ ਵਿਚਾਰ ਕਰੋ। ਜਦੋਂ ਉਨ੍ਹਾਂ ਨੇ ਸਰਦੀਆਂ ਦੇ ਟਾਇਰਾਂ ਨੂੰ ਕਾਨੂੰਨੀ ਤੌਰ ’ਤੇ ਲਾਜ਼ਮੀ ਬਣਾਇਆ, ਤਾਂ ਉਨ੍ਹਾਂ ਦੇ ਸੜਕ ਹਾਦਸਿਆਂ ’ਚ 20% ਕਮੀ ਆ ਗਈ। __ਬੈਟਰੀ__ ਜੇ ਤੁਹਾਡੀ ਕਾਰ, ਟਰੱਕ ਜਾਂ SUV ਤਿੰਨ ਸਾਲ ਪੁਰਾਣੀ ਹੈ, ਤਾਂ ਇਸ ਨੂੰ ਨਵੀਂ ਬੈਟਰੀ ਦੀ ਲੋੜ ਨਹੀਂ ਵੀ ਹੋ ਸਕਦੀ, ਪਰ ਉਸ ਦਾ ਟੈਸਟ ਜ਼ਿਆਦਾਤਰ ਸਰਵਿਸ ਸੁਵਿਧਾਵਾਂ ’ਤੇ ਤੁਰੰਤ, ਬਿਨਾ ਨੁਕਸਾਨ ਦੇ ਅਤੇ ਅਕਸਰ ਮੁਫ਼ਤ ਹੋ ਜਾਂਦਾ ਹੈ (ਟੋਯੋਟਾ ਦੇ ਸਰਵਿਸ ਸੈਂਟਰਜ਼ ’ਤੇ ਇਹ ਮੁਫ਼ਤ ਹੁੰਦਾ ਹੈ)। ਇਸ ਬਾਰੇ ਸੋਚੋ। ਕੀ ਤੁਸੀਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਚਾਹੋਗੇ ਕਿ ਜਦੋਂ ਕਿਸੇ ਮੰਗਲਵਾਰ ਨੂੰ ਤੁਹਾਡਾ ਵਾਹਨ ਸਵੇਰੇ 9 ਵਜੇ ਸਰਵਿਸ ਲਈ ਜਾਵੇ, ਤਾਂ ਤੁਹਾਨੂੰ ਅਚਾਨਕ ਪਤਾ ਲੱਗੇ ਕਿ ਉਸ ਨੂੰ ਨਵੀਂ ਬੈਟਰੀ ਦੀ ਜ਼ਰੂਰਤ ਹੈ ਜਾਂ ਐਤਵਾਰ ਦੀ ਰਾਤ ਨੂੰ ਹਾਕੀ ਖੇਡਣ ਤੋਂ ਬਾਅਦ ਰਾਤੀਂ 10 ਵਜੇ ਪੂਰੀ ਤਰ੍ਹਾਂ ਖਾਲੀ ਪਾਰਕਿੰਗ ਵਿੱਚ ਜਦੋਂ ਤਾਪਮਾਨ –30º ਸੈਲਸੀਅਸ ਹੋਵੇ, ਤਦ ਤੁਹਾਨੂੰ ਅਜਿਹੀ ਖ਼ਰਾਬੀ ਦਾ ਪਤਾ ਲੱਗੇ? __ਫ਼ਲੁਇਡਜ਼__ ਤੁਹਾਡੇ ਇੰਜਣ ਦੇ ਕੂਲੈਂਟ ਦੀ ਤਾਕਤ ਹਰੇਕ ਪੱਤਝੜ ਦੇ ਮੌਸਮ ਵੇਲੇ ਚੈੱਕ ਹੋਣੀ ਚਾਹੀਦੀ ਹੈ ਤੇ ਲੋੜ ਪੈਣ ’ਤੇ ਉਸ ਨੂੰ ਲੋੜੀਂਦੇ ਪੱਧਰ ਤੱਕ ਕਰਵਾ ਲੈਣਾ ਚਾਹੀਦਾ ਹੈ। ਸਾਡੇ ’ਚੋਂ ਬਹੁਤਿਆਂ ਕੋਲ ਕੂਲੈਂਟ ਦੀ ਤਾਕਤ ਨਾਪਣ ਵਾਲੇ ਟੈਸਟਰ ਨਹੀਂ ਹੁੰਦੇ, ਇਸ ਲਈ ਵਧੀਆ ਇਹੋ ਰਹੇਗਾ ਕਿ ਤੁਸੀਂ ਇਹ ਆਪਣੇ ਸਰਵਿਸ ਪ੍ਰੋਵਾਈਡਰ ’ਤੇ ਛੱਡ ਦੇਵੋ। ਵਾਸ਼ਰ ਦੇ ਪਾਣੀ ਨੂੰ ਚੈੱਕ ਕਰਨ ਦਾ ਕੰਮ ਆਪਣੇ-ਆਪ ਕਰਨਾ ਸੁਖਾਲਾ ਹੈ ਅਤੇ ਤੁਹਾਨੂੰ ਆਪਣੇ ਵਾਹਨ ਵਿੱਚ ਸਾਰਾ ਸਾਲ ਇੱਕ ਵਾਧੂ ਜੱਗ ਰੱਖਣਾ ਚਾਹੀਦਾ ਹੈ, ਖ਼ਾਸ ਤੌਰ ’ਤੇ ਸਰਦੀਆਂ ਦੇ ਮੌਸਮ ਦੌਰਾਨ ਜਦੋਂ ਤੁਹਾਡੇ ਵਾਹਨ ਦੀਆਂ ਖਿੜਕੀਆਂ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਹਨ। ਸਰਦੀਆਂ ਦੌਰਾਨ ਇੰਜਣ ਦੇ ਤੇਲ ਵਿੱਚ ਖਰਾਬੀ ਹੋ ਸਕਦੀ ਹੈ, ਕਿਉਂਕਿ ਠੰਢ ਦਾ ਮੌਸਮ ਸ਼ੁਰੂ ਹੰਦਿਆਂ ਹੀ ਗੈਸ ਜਾਂ ਤੇਲ ਵਿੱਚ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਇੰਜਣ ਬਲੌਕ ਕੰਡੈਂਸੇਸ਼ਨ (ਜੇ ਤੁਹਾਡਾ ਵਾਹਨ ’ਚ ਹੋਵੇ) ਤੋਂ ਪਾਣੀ ਵਿੱਚ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਸੀਜ਼ਨ ਸ਼ੁਰੂ ਹੁੰਦੇ ਸਾਰ ਤੁਸੀਂ ਤਾਜ਼ਾ ਤੇਲ ਪਵਾਓ ਤੇ ਫ਼ਿਲਟਰ ਬਦਲਵਾਓ। ਬ੍ਰੇਕ, ਟ੍ਰਾਂਸਮਿਸ਼ਨ ਤੇ ਪਾਵਰ ਸਟੀਅਰਿੰਗ ਦਾ ਫ਼ਲੁਇਡ ਲੈਵਲ ਚੈੱਕ ਕਰਵਾ ਲੈਣਾ ਵੀ ਚੰਗਾ ਰਹਿੰਦਾ ਹੈ। __ਵਾਈਪਰਜ਼__ ਵਿੰਡਸ਼ੀਲਡ ਦੇ ਵਾਈਪਰ ਭਾਵੇਂ ਕਿਸੇ ਵੀ ਬ੍ਰਾਂਡ ਦੇ ਕਿਉਂ ਨਾ ਹੋਣ ਤੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਲਏ ਹੋਣ, ਉਹ 18 ਤੋਂ 24 ਮਹੀਨਿਆਂ ਦੇ ਅੰਦਰ ਖ਼ਰਾਬ ਹੋ ਹੀ ਜਾਂਦੇ ਹਨ ਤੇ ਉਨ੍ਹਾਂ ਨੂੰ ਬਦਲਵਾਉਣ ਦੀ ਲੋੜ ਪੈਂਦੀ ਹੈ। ਵਾਈਪਰ ਦੇ ਬਲੇਡ ਜੰਮ ਸਕਦੇ ਹਨ ਤੇ ਬਹੁਤ ਜ਼ਿਆਦਾ ਠੰਢ ਦੇ ਮੌਸਮ ਦੌਰਾਨ ਉਹ ਵਿੰਡਸ਼ੀਲਡ ਉੱਤੇ ਝਰੀਟਾਂ ਪਾ ਸਕਦੇ ਹਨ, ਇਸ ਲਈ ਸਰਦੀਆਂ ਦੇ ਮੌਸਮ ਦੇ ਵਾਈਪਰ ਬਲੇਡਜ਼ ਬਾਰੇ ਸੋਚੋ, ਜੋ ਸਖ਼ਤ ਸਰਦੀ ਦੇ ਮੌਸਮ ਦਾ ਟਾਕਰਾ ਕਰਨ ਲਈ ਖ਼ਾਸ ਤੌਰ ’ਤੇ ਤਿਆਰ ਕੀਤੇ ਜਾਂਦੇ ਹਨ। ਵਾਈਪਰ ਦੇ ਮੁਢਲੇ ਆਧਾਰ, ਜਿੱਥੇ ਉਸ ਦੀ ਧੁਰੀ ਹੁੰਦੀ ਹੈ, ਉੱਤੇ ਹਲਕਾ ਜਿਹਾ ਤੇਲ ਛਿੜਕ ਦੇਣਾ ਵੀ ਠੀਕ ਰਹਿੰਦਾ ਹੈ। __ਫ਼ਰਸ਼ ਦੀਆਂ ਮੈਟਸ__ ਤੁਹਾਨੂੰ ਵਾਹਨ ਦੇ ਫ਼ਰਸ਼ ਦੀਆਂ ਮੈਟਸ ਨੂੰ ਕਦੇ ਇੱਕ-ਦੂਜੀ ਦੇ ਉੱਤੇ ਨਹੀਂ ਰੱਖਣਾ ਚਾਹੀਦਾ ਜਾਂ ਬਹੁਤੀ ਮੋਟੀ ਮੈਟ ਨਹੀਂ ਵਰਤਣੀ ਚਾਹੀਦੀ, ਕਿਉਂਕਿ ਉਸ ਨਾਲ ਅਚਾਨਕ ਕਦੇ ਤੁਹਾਡਾ ਅਕਸੈਲਰੇਟਰ ਪੈਡਲ ਫ਼ਰਸ਼ ਵਿੱਚ ਜਾਮ ਹੋ ਸਕਦਾ ਹੈ ਤੇ ਉਸ ਦੇ ਨਤੀਜੇ ਬਹੁਤ ਤਬਾਹਕੁੰਨ ਸਿੱਧ ਹੋ ਸਕਦੇ ਹਨ। ਫ਼ਰਸ਼ ਲਈ ਸਰਦੀ ਦੀਆਂ ਮੈਟਸ ਲੈਣ ਬਾਰੇ ਵਿਚਾਰ ਕਰੋ ਕਿ ਤਾਂ ਜੋ ਤੁਹਾਡੀ ਕਾਰਪੈਟਿੰਗ ਤੇ ਫ਼ਰਸ਼ ਦੀਆਂ ਲਾਈਨਰਜ਼ ਉੱਤੇ ਸੜਕਾਂ ’ਤੇ ਖਿਲਾਰੇ ਸਾਲਟ ਦੇ ਦਾਗ਼ ਨਾ ਪੈਣ ਅਤੇ ਸੀਜ਼ਨ ਦੌਰਾਨ ਤੁਹਾਡੇ ਸ਼ੂਅਜ਼ ਨਾਲ ਲੱਗ ਕੇ ਅੰਦਰ ਜਾਣ ਵਾਲੀ ਸਾਰੀ ਬਰਫ਼ ਉਸ ਮੈਟ ’ਤੇ ਨਾ ਲੱਗੀ ਰਹੇ। ਸਾਡਾ ਸੁਝਾਅ ਹੈ ਕਿ ਸਰਦੀਆਂ ਦੇ ਪੂਰੇ ਮੌਸਮ ਦੌਰਾਨ ਕਦੀ-ਕਦਾਈਂ ਆਪਣੀਆਂ ਮੈਟਸ ਨੂੰ ਹਟਾ ਦੇਵੋ ਤੇ ਉਨ੍ਹਾਂ ਨੂੰ ਘਰ ਅੰਦਰ ਕਿਤੇ ਸੁੱਕਣ ਲਈ ਰੱਖ ਦੇਵੋ, ਕਿਉਂਕਿ ਫ਼ਰਸ਼ ਦੀਆਂ ਮੈਟਸ ਉੱਤੇ ਜੰਮੀ ਸਿੱਲ੍ਹ ਕਰ ਕੇ ਹੀ ਮੁੱਖ ਤੌਰ ’ਤੇ ਤੁਹਾਡੇ ਵਾਹਨ ਦੀ ਵਿੰਡਸ਼ੀਲਡ ਅਤੇ ਦਰਵਾਜ਼ਿਆਂ ਦੇ ਸ਼ੀਸ਼ਿਆਂ ਉੱਤੇ ਧੁੰਦ ਜਿਹੀ ਜੰਮ ਜਾਂਦੀ ਹੈ। __ਤੁਹਾਡੇ ਵਾਹਨ ਦੀ ਡਿੱਕੀ ’ਚ ਕੀ ਹੈ?__ ਜੇ ਤੁਸੀਂ ਜ਼ਿਆਦਾਤਰ ਸ਼ਹਿਰ ਦੇ ਅੰਦਰ ਹੀ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਡਿੱਕੀ (ਟ੍ਰੰਕ) ਵਿੱਚ ਪੂਰੀ ਸਰਵਾਈਵਲ ਕਿੱਟ ਰੱਖਣ ਦੀ ਜ਼ਰੂਰਤ ਨਹੀਂ ਵੀ ਹੋ ਸਕਦੀ, ਪਰ ਹਰੇਕ ਕੋਲ ਵਾਸ਼ਰ ਫ਼ਲੁਇਡ ਦਾ ਇੱਕ ਕੰਟੇਨਰ, ਬਰਫ਼ ਹਟਾਉਣ ਵਾਲਾ ਇੱਕ ਹਲਕਾ ਜਿਹਾ ਬੇਲਚਾ, ਲਾਈਨਡ ਕੰਮ ਵਾਲੇ ਦਸਤਾਨੇ, ਇੱਕ ਵਧੀਆ ਆਈਸ ਸਕ੍ਰੇਪਰ / ਸਨੋਅ ਬ੍ਰੱਸ਼, ਇੱਕ ਫ਼ਲੈਸ਼ਲਾਈਟ, ਐਮਰਜੈਂਸੀ ਰੀਫ਼ਲੈਕਟਰਜ਼, ਮੁਢਲੀ ਸਹਾਇਤਾ ਦੀ ਕਿੱਟ ਤੇ ਕੁਝ ਫ਼ੋਲਡਿੰਗ ਟ੍ਰੈਕਸ਼ਨ ਮੈਟਸ ਜਿਹਾ ਸਾਮਾਨ ਹੋਣਾ ਚਾਹੀਦਾ ਹੈ। ਜੇ ਤੁਸੀਂ ਕੋਈ ਪੁਰਾਣਾ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਬੂਸਟਰ ਕੇਬਲਜ਼ ਦਾ ਸੈੱਟ ਰੱਖਣ ਦੀ ਜ਼ਰੂਰਤ ਵੀ ਪੈ ਸਕਦੀ ਹੈ। ਅਤੇ ਇਹ ਸਦਾ ਯਕੀਨੀ ਬਣਾਓ ਕਿ ਇਹ ਵਸਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣ। ਮਿੰਨੀ-ਵੈਨਜ਼, ਕ੍ਰੌਸਓਵਰਜ਼ ਤੇ SUVs ’ਚ ਆਮ ਤੌਰ ’ਤੇ ਯਾਤਰੀਆਂ ਦੇ ਬੈਠਣ ਦੀ ਜਗ੍ਹਾ ਤੋਂ ਵੱਖਰਾ ਸਾਮਾਨ ਰੱਖਣ ਲਈ ਕੋਈ ਸਥਾਨ ਹੀ ਨਹੀਂ ਹੁੰਦਾ, ਇਸ ਲਈ ਅਜਿਹੀਆਂ ਵਸਤਾਂ ਨੂੰ ਪੂਰੇ ਸੁਰੱਖਿਅਤ ਤਰੀਕੇ ਨਹੀਂ ਰੱਖਿਆ ਜਾਂਦਾ, ਤਾਂ ਕਿਸੇ ਟੱਕਰ ਜਾਂ ਵਾਹਨ ਪਲਟਣ ਦੌਰਾਨ ਉਛਲਣ ਨਾਲ ਇਹ ਮਾਰੂ ਤਰੀਕੇ ਨਾਲ ਖ਼ਤਰਨਾਕ ਵੀ ਹੋ ਸਕਦੀਆਂ ਹਨ। __ਟਾਇਰਜ਼ ਦੀ ਟ੍ਰੈਕਸ਼ਨ__ ਸਾਡੇ ’ਚੋਂ ਬਹੁਤਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਵਾਹਨ ਦੇ ਪਿਛਲੇ ਹਿੱਸੇ ਵਿੱਚ ਵਾਧੂ ਵਜ਼ਨ ਰੱਖਣ ਨਾਲ ਟਾਇਰਾਂ ਨੂੰ ਬਿਹਤਰ ਟ੍ਰੈਕਸ਼ਨ ਮਿਲਦੀ ਹੈ, ਪਰ ਪਿਛਲੇ ਪਾਸੇ ਰੇਤ ਦੇ ਥੈਲੇ ਜਾਂ ਵਾਧੂ-ਘਾਟੂ ਸਾਮਾਨ ਰੱਖਣ ਦਾ ਵਿਚਾਰ ਛੱਡ ਦੇਵੋ। ਜੇ ਤੁਸੀਂ ਇਹ ਸਮਝਦੇ ਹੋ ਕਿ ਕਿਸੇ ਟੱਕਰ ਦੌਰਾਨ ਬਰਫ਼ ਵਾਲਾ ਇੱਕ ਢਿੱਲਾ ਬ੍ਰੱਸ਼ ਤੁਹਾਡੇ ਸਿਰ ਦੇ ਪਿਛਲੇ ਹਿੱਸੇ ’ਚ ਵੱਜ ਕੇ ਤੁਹਾਨੂੰ ਜ਼ਖ਼ਮੀ ਕਰ ਸਕਦਾ ਹੈ, ਤਾਂ ਸੋਚੋ ਕਿ ਪਿੱਛੇ ਪਿਆ 50 ਪੌਂਡ ਵਜ਼ਨੀ ਰੇਤੇ ਦਾ ਥੈਲਾ ਕਿੰਨਾ ਵੱਡਾ ਨੁਕਸਾਨ ਕਰ ਸਕਦਾ ਹੈ। ਸਰਦੀਆਂ ਦੇ ਮੌਸਮ ਦੌਰਾਨ ਆਪਣੇ ਟਾਇਰਜ਼ ਦੀ ਟ੍ਰੈਕਸ਼ਨ ਨੂੰ ਵਧਾਉਣ ਲਈ ਜੇ ਕੋਈ ਵਜ਼ਨ ਰੱਖਣਾ ਹੀ ਹੈ, ਤਾਂ ਉਹ ਤੁਹਾਡੀ ਗੱਡੀ ਦੇ ਟੈਂਕ ਵਿੱਚ ਫ਼ਿਊਲ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਆਪਣੇ ਵਾਹਨ ਦੀ ਟੈਂਕੀ ਪੂਰੀ ਤਰ੍ਹਾਂ ਭਰਵਾ ਕੇ ਰੱਖਣ ਨਾਲ ਜ਼ਮੀਨ ਉੱਤੇ ਵਾਹਨ ਵਧੇਰੇ ਸਥਿਰਤਾ ਨਾਲ ਦੌੜੇਗਾ ਤੇ ਟੈਂਕ ਵਿੱਚ ਸਰਦੀਆਂ ਦੇ ਪਾਣੀ ਦੇ ਦੂਸ਼ਣ ਦਾ ਅਸਰ ਵੀ ਘਟੇਗਾ।
ਹੋਰ ਜਾਣੋਗਰਮੀਆਂ ਦੀ ਕਰੋ ਤਿਆਰੀ
ਤੁਹਾਡੀ Toyota ਇੱਕ ਸਵਾਰੀ ਤੋਂ ਵਧ ਕੇ ਕੁਝ ਹੋਰ ਵੀ ਹੈ, ਇਹ ਤੁਹਾਡੇ ਪਰਿਵਾਰ ਦਾ ਇੱਕ ਅੰਗ ਹੈ। ਇਸ ਲਈ ਇਸ ਬਹਾਰ ਦੇ ਮੌਸਮ ਦੌਰਾਨ ਇਸ ਦਾ ਖ਼ਿਆਲ ਰੱਖੋ ਅਤੇ ਗਰਮੀਆਂ ਦੇ ਕਮਾਲ ਦੇ ਮੌਸਮ ਦੀ ਤਿਆਰੀ ਕਰੋ। ਇਹ ਚਾਰ ਸਰਵਸਿਜ਼ ਤੁਹਾਡੀ Toyota ਨੂੰ ਅੰਦਰੋਂ ਤੇ ਬਾਹਰੋਂ ਸਾਫ਼ ਰੱਖਣਗੀਆਂ, ਜਿਸ ਨਾਲ ਤੁਹਾਡੇ ਵਾਹਨ ਦੀ ਕਾਰਗੁਜ਼ਾਰੀ ’ਚ ਸੁਧਾਰ ਲਿਆਉਣ ’ਚ ਮਦਦ ਮਿਲ ਸਕਦੀ ਹੈ ਅਤੇ ਤੁਹਾਡੀ ਕਾਰ ਸਾਰਾ ਸਾਲ ਪੂਰੀ ਟਿੱਪ-ਟੌਪ ਵਿਖਾਈ ਦਿੰਦੀ ਰਹੇਗੀ। ਜਦੋਂ ਤੁਸੀਂ ਆਪਣੀ Toyota ਨੂੰ ਆਪਣੇ ਸਰਦੀਆਂ ਦੇ ਟਾਇਰਾਂ ਦੇ ਸੈੱਟ ਦੀ ਥਾਂ ਗਰਮੀਆਂ ਦੇ ਟਾਇਰ ਬਦਲਵਾਉਣ ਲਈ ਲਿਆਉਂਦੇ ਹੋ (ਜਦੋਂ ਔਸਤ ਤਾਪਮਾਨ 7° ਸੈਲਸੀਅਸ ਤੋਂ ਵੱਧ ਹੁੰਦਾ ਹੈ, ਤਾਂ ਉਹ ਤੁਹਾਡੇ ਟਾਇਰ ਬਦਲਣ ਦਾ ਸਮਾਂ ਹੁੰਦਾ ਹੈ।), ਤਾਂ ਆਪਣੇ Toyota ਸਰਵਿਸ ਐਡਵਾਈਜ਼ਰ ਤੋਂ ਇਨ੍ਹਾਂ ਚਾਰ ਸਰਵਸਿਜ਼ ਬਾਰੇ ਪੁੱਛੋ। __Toyota ਕੰਬਸਚਨ ਅਤੇ EFI ਸਿਸਟਮ ਕਲੀਨਰ ਸਰਵਿਸ__ ਕੀ ਤੁਹਾਨੂੰ ਪਤਾ ਹੈ ਕਿ ਵਾਤਾਵਰਣਕ ਹਾਲਾਤ, ਡਰਾਈਵਿੰਗ ਦੀਆਂ ਆਦਤਾਂ ਜਾਂ ਮਾੜੇ ਮਿਆਰ ਵਾਲੀ ਗੈਸੋਲੀਨ ਨਾਲ ਤੁਹਾਡੇ ਵਾਹਨ ਦੇ ਫ਼ਿਊਲ ਤੇ ਕੰਬਸਚਨ ਸਿਸਟਮਜ਼ ’ਚ ਗੰਦਗੀ ਇਕੱਠੀ ਹੋ ਸਕਦੀ ਹੈ? ਜਿਸ ਕਾਰਨ ਗੈਸ ਵਧੇਰੇ ਖ਼ਰਚ ਹੋ ਸਕਦੀ ਹੈ ਤੇ ਕਾਰਗੁਜ਼ਾਰੀ ’ਤੇ ਮਾੜਾ ਅਸਰ ਪੈਂਦਾ ਹੈ। ਸਾਡਾ Toyota Combustion ਅਤੇ EFI System Cleaner Service; ਦੋ-ਪੜਾਵੀ 360° ਫ਼ਿਊਲ ਸਿਸਟਮ ਦੀ ਸਫ਼ਾਈ ਪ੍ਰਕਿਰਿਆ ਹੈ, ਜੋ ਕੰਬਸਚਨ ਚੈਂਬਰਜ਼ ਅਤੇ ਇਨਟੇਕ ਅਤੇ ਐਗਜ਼ੌਸਟ ਵਾਲਵਾਂ ’ਚ ਮੌਜੂਦ ਦੂਸ਼ਿਤ ਪਦਾਰਥਾਂ ਤੇ ਜਮ੍ਹਾ ਹੋਈ ਗੰਦਗੀ ਨੂੰ ਸਾਫ਼ ਕਰ ਕੇ ਉਨ੍ਹਾਂ ਦਾ ਖ਼ਾਤਮਾ ਕਰਨ ਵਿੱਚ ਮਦਦ ਕਰਦੀ ਹੈ। Toyota ਯੂਨੀਵਰਸਿਟੀ ਵੱਲੋਂ ਸਿਖਲਾਈ ਪ੍ਰਾਪਤ ਤਕਨੀਸ਼ੀਅਨਾਂ ਦੀ ਕਾਰਗੁਜ਼ਾਰੀ ਸਦਕਾ ਇਹ ਸਰਵਿਸ EFI System ਦੀ ਕਾਰਜਕੁਸ਼ਲਤਾ ਨੂੰ ਬਹਾਲ ਕਰਦੀ ਹੈ ਅਤੇ ਈਂਧਨ ਦੀ ਖਪਤ ’ਚ ਸੁਧਾਰ ਲਿਆਉਂਦੀ ਹੈ। ਅਸੀਂ ਇਹ ਸਰਵਿਸ ਹਰੇਕ 80,000 ਕਿਲੋਮੀਟਰ ਤੋਂ ਬਾਅਦ ਕਰਵਾਉਣ ਦੀ ਸਿਫ਼ਾਰਸ਼ ਕਰਦੇ ਹਾਂ ਜਾਂ ਇਹ ਤਦ ਵੀ ਕਰਵਾਈ ਜਾ ਸਕਦੀ ਹੈ ਜੇ ਕਾਰਗੁਜ਼ਾਰੀ ’ਚ ਕਿਤੇ ਕੋਈ ਵਾਧ-ਘਾਟ ਮਹਿਸੂਸ ਹੁੰਦੀ ਹੋਵੇ। __Toyota ਦਾ ਮੁਕੰਮਲ ਫ਼ਿਊਲ ਸਿਸਟਮ ਕਲੀਨਰ__ ਗੈਸੋਲੀਨ ’ਚ ਹੋਰ ਵੀ ਬਹੁਤ ਸਾਰੇ ਤੱਤਾਂ ਦਾ ਮਿਸ਼ਰਣ ਮੌਜੂਦ ਹੁੰਦਾ ਹੈ। ਇਸ ਮਿਸ਼ਰਣ ਨਾਲ ਅਜਿਹੇ ਪਦਾਰਥ ਪਿੱਛੇ ਰਹਿ ਸਕਦੇ ਹਨ, ਜੋ ਤੁਹਾਡੇ ਇੰਜਣ ਦੇ ਅੰਦਰ ਜਮ੍ਹਾ ਹੋ ਜਾਂਦੇ ਹਨ, ਜਿਸ ਕਾਰਨ ਤੁਹਾਡੀ ਕਾਰ ਦੀ ਚਲਾਈ ’ਚ ਕਾਰਜਕੁਸ਼ਲਤਾ ਘਟ ਜਾਂਦੀ ਹੈ। ਤੁਹਾਡੀ Toyota ਨੂੰ ਸਭ ਤੋਂ ਵਧੀਆ ਢੰਗ ਨਾਲ ਜਾਣਨ ਵਾਲੇ ਲੋਕਾਂ ਨੇ ਹੀ Toyota Genuine Complete Fuel System Cleaner ਤਿਆਰ ਕੀਤਾ ਹੈ, ਜੋ ਤੁਹਾਡੀ ਕਾਰ ਦੇ ਇੰਜਣ ਦੇ ਅੰਦਰ ਜਮ੍ਹਾ ਹੋਏ ਪਦਾਰਥਾਂ ਨੂੰ ਹਟਾ ਦਿੰਦਾ ਹੈ। ਇਸ ਨਾਲ ਇੰਜਣ ਦੇ ਚੱਲਦੇ ਸਮੇਂ ਆਉਂਦੀਆਂ ਥੋੜ੍ਹੀਆਂ-ਬਹੁਤ ਰੁਕਾਵਟਾਂ ਅਤੇ ਖੜ੍ਹੀ ਗੱਡੀ ਦੇ ਸਟਾਰਟ ਰਹਿਣ ’ਚ ਹਰ ਤਰ੍ਹਾਂ ਦੀ ਔਕੜ ਖ਼ਤਮ ਕਰਨ ’ਚ ਮਦਦ ਮਿਲਦੀ ਹੈ ਤੇ ਇੰਜਣ ਦੀ ਗੁਆਚੀ ਤਾਕਤ ਅਤੇ ਐਕਸੈਲਰੇਸ਼ਨ ਬਹਾਲ ਕਰਦਾ ਹੈ, ਐਗਜ਼ਾਸਟ ਪਾਈਪ ’ਚੋਂ ਹੋਣ ਵਾਲੀਆਂ ਨਿਕਾਸੀਆਂ ਘਟਾਉਂਦਾ ਹੈ, ਇੰਜਣ ਖੜਕਣ ਤੋਂ ਰੋਕਥਾਮ ਕਰਦਾ ਹੈ ਅਤੇ ਤੁਹਾਡੇ ਫ਼ਿਊਲ ਸਿਸਟਮ ਨੂੰ ਸਾਫ਼ ਰੱਖਦਾ ਹੈ। ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਕਿ ਪਤਾ ਨਹੀਂ ਇਹ ਉਤਪਾਦ ਤੁਹਾਡੇ ਵਾਹਨ ਲਈ ਠੀਕ ਵੀ ਹੈ ਜਾਂ ਨਹੀਂ? ਇਹ Toyota ਦਾ ਸ਼ੁੱਧ ਉਤਪਾਦ ਹੈ, ਜਿਸ ਨੂੰ ਹਰ ਕਿਸਮ ਦੇ ਗੈਸੋਲੀਨ ਇੰਜਣਾਂ ਨਾਲ ਵਰਤਿਆ ਜਾ ਸਕਦਾ ਹੈ। ਇਸ ਨੂੰ ਵਰਤਣਾ ਵੀ ਬਹੁਤ ਸੌਖਾ ਹੈ। ਸਿਰਫ਼ ਆਪਣੇ Toyota ਸਰਵਿਸ ਐਡਵਾਈਜ਼ਰ ਤੋਂ ਪੁੱਛੋ ਇਸ ਨੂੰ ਕਿਵੇਂ ਵਰਤਣਾ ਹੈ ਜਾਂ ਅਸੀਂ ਇਹ ਤੁਹਾਡੇ ਲਈ ਕਰ ਸਕਦੇ ਹਾਂ। Toyota Genuine Complete Fuel System Cleaner ਨੂੰ ਹਰੇਕ 10,000 ਕਿਲੋਮੀਟਰ ਚੱਲਣ ਜਾਂ ਹਰੇਕ 6 ਮਹੀਨਿਆਂ ਤੋਂ ਬਾਅਦ, ਜੋ ਵੀ ਪਹਿਲਾਂ ਆਵੇ, ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। __A/C ਰਿਫ਼ਰੈਸ਼ਰ ਸਰਵਿਸ__ Toyota ਯੂਨੀਵਰਸਿਟੀ ਵੱਲੋਂ ਸਿਖਲਾਈ-ਯਾਫ਼ਤਾ ਟੈਕਨੀਸ਼ੀਅਨਜ਼ ਵੱਲੋਂ ਕੀਤੀ ਜਾਣ ਵਾਲੀ ਇੱਕ A/C ਰਿਫ਼ਰੈਸ਼ਰ ਸਰਵਿਸ ਸਦਕਾ ਆਸਾਨੀ ਨਾਲ ਸਾਹ ਲਵੋ। ਤੁਹਾਡੀ Toyota ’ਚ ਵੈਂਟੀਲੇਸ਼ਨ ਸਿਸਟਮ – (ਧੂੜ, ਪਰਾਗ ਤੇ ਪ੍ਰਦੂਸ਼ਣ ਦੇ) ਦੂਸ਼ਿਤ ਕਣਾਂ ਦੀ ਵੱਧ ਤੋਂ ਵੱਧ ਮਾਤਰਾ ਛਾਣ ਕੇ ਬਾਹਰ ਕੱਢਣ ਲਈ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਵਾਹਨ ’ਚ ਸਾਫ਼ ਹਵਾ ਦਾ ਖੁੱਲ੍ਹਾ ਪ੍ਰਵਾਹ ਹੋਣ ਲੱਗਦਾ ਹੈ। ਸਮਾਂ ਬੀਤਣ ਦੇ ਨਾਲ ਦੂਸ਼ਿਤ ਕਣ ਇਕੱਠੇ ਹੋਣ ਲੱਗ ਪੈਂਦੇ ਹਨ। ਤੁਹਾਡੀ ਸਪ੍ਰਿੰਗ-ਕਲੀਨ ਰੂਟੀਨ ਕਰਵਾਉਣ ਵੇਲੇ A/C ਦੀ ਜਾਂਚ ਸ਼ਾਮਲ ਕਰਨ ਸਦਕਾ ਸੜਕ ’ਤੇ ਚੱਲਦੇ ਸਮੇਂ Toyota ਦੇ ਵੈਂਟੀਲੇਸ਼ਨ ਸਿਸਟਮ ਵਿੱਚ ਕੋਈ ਵੱਡਾ ਮਸਲਾ ਪੇਸ਼ ਆਉਣ ਤੋਂ ਬਚਾਅ ਰੱਖਣ ’ਚ ਮਦਦ ਮਿਲੇਗੀ, ਇਸ ਦੇ ਨਾਲ ਹੀ ਤੁਸੀਂ ਸਾਰਾ ਸਾਲ ਸਾਫ਼ ਹਵਾ ’ਚ ਸਾਹ ਲਵੋਗੇ। A/C ਰਿਫ਼ਰੈਸ਼ਰ ਸਰਵਿਸ ਦੋ ਭਾਗਾਂ ’ਚ ਹੋਣ ਵਾਲੀ ਪ੍ਰਕਿਰਿਆ ਹੈ। ਪਹਿਲੇ ਕਦਮ ’ਚ ਸਾਡੇ A/C Power Foam (ਇੱਕ ਹੈਵੀ-ਡਿਊਟੀ ਡਿਟਰਜੈਂਟ ਕੁਆਇਲ ਕਲੀਨਰ) ਦਾ ਛਿੜਕਾਅ ਕੀਤਾ ਜਾਂਦਾ ਹੈ, ਜਿਸ ਨਾਲ ਝੱਗ ਜਿਹੀ ਇਕੱਠੀ ਹੋ ਜਾਂਦੀ ਹੈ। ਜਦੋਂ A/C ਡ੍ਰੇਨ ਟਿਊਬ ਰਾਹੀਂ ਇੰਜੈਕਟ ਕੀਤਾ ਜਾਂਦਾ ਹੈ, ਤਾਂ ਉਹ ਝੱਗ ਸਾਰੀ ਗੰਦਗੀ ਤੇ ਹੋਰ ਬਾਕੀ ਰਹਿੰਦੇ ਫੋਕਟ ਪਦਾਰਥ ਨੂੰ ਜਜ਼ਬ ਕਰ ਲੈਂਦੀ ਹੈ। ਤਦ ਇਹ ਤਰਲ ਪਦਾਰਥ ’ਚ ਤਬਦੀਲ ਹੋ ਜਾਂਦੀ ਹੈ ਅਤੇ ਡ੍ਰੇਨ ਟਿਊਬ ਰਾਹੀਂ ਬਾਹਰ ਨਿਕਲ ਜਾਂਦੀ ਹੈ, ਇਸ ਨਾਲ ਬਹੁਤ ਆਸਾਨੀ ਨਾਲ ਸਾਰੇ ਦੂਸ਼ਿਤ ਪਦਾਰਥ ਖ਼ਤਮ ਹੋ ਜਾਂਦੇ ਹਨ। ਦੂਜੇ ਕਦਮ ’ਚ, ਅਸੀਂ A/C ਦੀ ਵਰਤੋਂ ਸਿਸਟਮ ਦੀ ਹਵਾ ਦੀਆਂ ਡਕਟਸ ਸਾਫ਼ ਕਰਨ ਤੇ ਤਾਜ਼ਾ ਰੱਖਣ ਲਈ ਕਰਦੇ ਹਾਂ, ਜਿਸ ਨਾਲ ਅਣਚਾਹੀਆਂ ਬੋਆਂ ਦਾ ਖਾਤਮਾ ਹੁੰਦਾ ਹੈ। ਸਾਡੀ A/C ਰਿਫ਼ਰੈਸ਼ਰ ਸਰਵਿਸ ਤੁਹਾਡੀ Toyota ਨੂੰ ਇੱਕ ਤਾਜ਼ਾ, ਸਾਫ਼, ਸੁਗੰਧ-ਮੁਕਤ ਵਾਹਨ ਬਣਾ ਦੇਵੇਗੀ। __ਆਟੋ ਡੀਟੇਲਿੰਗ: ਅੰਦਰੋਂ ਤੇ ਬਾਹਰੋਂ ਲਿਸ਼ਕਵੀਂ ਸਫ਼ਾਈ__ ਹੁਣ ਤੁਹਾਡੀ ਕਾਰ ਦੀ ਬਹਾਰ ਦੇ ਮੌਸਮ ਲਈ ਅੰਦਰੂਨੀ ਸਫ਼ਾਈ ਨੂੰ ਸੂਚੀ ’ਚੋਂ ਹਟਾ ਦਿੱਤਾ ਗਿਆ ਹੈ, ਇਹ ਵੇਲਾ ਹੈ ਤੁਹਾਡੀ Toyota ਦੀ ਡੀਟੇਲਡ ਸਫ਼ਾਈ ਦਾ! ਵਾਜਬ ਸਫ਼ਾਈ ਤੇ ਆਟੋ ਡੀਟੇਲਿੰਗ ਕਰਵਾ ਲੈਣ ਦਾ, ਜਿਸ ਨਾਲ ਤੁਹਾਡੀ Toyota ਦੀ ਦਿੱਖ ਨੂੰ ਚਾਰ ਚੰਨ ਲੱਗ ਜਾਂਦੇ ਹਨ ਅਤੇ Toyota Touch ਉਤਪਾਦਾਂ ਅਤੇ ਡੀਟੇਲਿੰਗ ਸਰਵਸਿਜ਼ ਨਾਲ ਕਾਰ ਨੂੰ ਬਿਲਕੁਲ ਨਵੀਂ ਵਰਗੀ ਦਿੱਖ ਆਸਾਨੀ ਨਾਲ ਪ੍ਰਦਾਨ ਕੀਤੀ ਜਾ ਸਕਦੀ ਹੈ। ਸਾਰੇ Toyota Touch ਉਤਪਾਦ ਕੈਨੇਡਾ ’ਚ ਹੀ ਤਿਆਰ ਕੀਤੇ ਜਾਂਦੇ ਹਨ ਅਤੇ ਉਹ ਸਿਰਫ਼ Toyota ਦੇ ਵਾਹਨਾਂ ਲਈ ਹੀ ਤਿਆਰ ਕੀਤੇ ਜਾਂਦੇ ਹਨ। ਸਾਡੇ ਉਤਪਾਦ ਲਗਾਤਾਰ ਅਪਡੇਟ ਕੀਤੇ ਜਾਂਦੇ ਹਨ, ਤਾਂ ਜੋ ਉਹ ਖਾਸ ਅੰਦਰੂਨੀ ਤੇ ਬਾਹਰੀ ਕਵਰਿੰਗਜ਼ ਲਈ ਵੱਧ ਤੋਂ ਵੱਧ ਪ੍ਰਭਾਵਸ਼ੀਲਤਾ ਮੁਹੱਈਆ ਕਰਵਾਉਣ ਅਤੇ ਉਨ੍ਹਾਂ ’ਚ ਕੋਈ ਤਿੱਖੇ ਕਿਸਮ ਦੇ ਰਸਾਇਣ ਜਾਂ ਫ਼ਾਸਫ਼ੇਟ ਸ਼ਾਮਲ ਨਹੀਂ ਹੁੰਦੇ। ਤੁਸੀਂ Toyota Touch ਉਤਪਾਦ ਸਿਰਫ਼ ਆਪਣੀ ਸਥਾਨਕ Toyota ਡੀਲਰਸ਼ਿਪ ਤੋਂ ਲੈ ਸਕਦੇ ਹੋ। ਅਤੇ ਜੇ ਤੁਸੀਂ ਆਪਣੀ ਕਾਰ ਦੀ ਡੀਟੇਲ ਆਪ ਨਹੀਂ ਕਰਨੀ ਚਾਹੁੰਦੇ, ਤਾਂ ਕੁਝ Toyota ਡੀਲਰਸ਼ਿਪਸ ਤਿੰਨ ਵੱਖੋ-ਵੱਖਰੇ ਆਟੋਮੋਟਿਵ ਡੀਟੇਲਿੰਗ ਵਿਕਲਪਾਂ ਦੀ ਪੇਸ਼ਕਸ਼ ਵੀ ਕਰਦੇ ਹਨ, ਜਿਨ੍ਹਾਂ ਨੂੰ Toyota ਦੇ ਬਾਕਾਇਦਾ ਮੁਕੰਮਲ ਸਿਖਲਾਈ ਪ੍ਰਾਪਤ ਤੇ ਪ੍ਰਮਾਣਿਤ ਡੀਟੇਲਰਜ਼: Deluxe, Premium ਅਤੇ Ultimate ਹੀ ਕਰਦੇ ਹਨ। ਤੁਸੀਂ ਇੱਕ “a la cart” ਸਰਵਿਸ ਵਿਕਲਪ ਵੀ ਚੁਣ ਸਕਦੇ ਹੋ, ਜਿੱਥੇ ਤੁਸੀਂ Toyota ਡੀਲਰਜ਼ ’ਤੇ ਆਟੋਮੋਟਿਵ ਡੀਟੇਲਿੰਗ ਸੇਵਾਵਾਂ ਚੁਣ ਅਤੇ ਲੈ ਸਕਦੇ ਹੋ। ਇਸ ਸੀਜ਼ਨ ਦੌਰਾਨ ਆਪਣੀ ਸਪ੍ਰਿੰਗ-ਕਲੀਨਿੰਗ ਰੂਟੀਨ ਵਿੱਚ ਇਹ ਚਾਰ ਸਰਵਸਿਜ਼ ਜੋੜ ਕੇ ਆਪਣੀ Toyota ਦੀ ਇੱਕ ਤਾਜ਼ਾ ਸ਼ੁਰੂਆਤ ਕਰੋ। ਆਪਣੇ Toyota ਸਰਵਿਸ ਐਡਵਾਈਜ਼ਰ ਨਾਲ ਇਨ੍ਹਾਂ ਸਰਵਸਿਜ਼ ਬਾਰੇ ਹੋਰ ਜਾਣਕਾਰੀ ਲੈਣ ਲਈ ਗੱਲ ਕਰੋ ਜਾਂ ਅੱਜ ਹੀ ਆਪਣੀ ਸਥਾਨਕ Toyota ਡੀਲਰਸ਼ਿਪ ਤੋਂ ਮਿਲਣ ਦਾ ਸਮਾਂ ਬੁੱਕ ਕਰੋ।
ਹੋਰ ਜਾਣੋਤੁਹਾਨੂੰ ਆਪਣੇ ਵਾਹਨ ਦਾ ਕੈਬਿਨ ਏਅਰ ਫ਼ਿਲਟਰ ਬਦਲਣ ਦੀ ਲੋੜ ਕਿਉਂ ਪੈਦੀ ਹੈ
ਇੱਕ ਕੈਬਿਨ ਏਅਰ ਫਿਲਟਰ ਗੰਦਗੀ, ਧੂੜ, ਧੂੰਆਂ, ਧੁੰਦ, ਪਰਾਗ, ਉੱਲੀ ਅਤੇ ਹੋਰ ਨਿਕਾਸੀਆਂ ਜਿਹੀਆਂ ਚੀਜ਼ਾਂ ਨੂੰ ਹੀਟਿੰਗ, ਵੈਂਟੀਲੇਸ਼ਨ, ਅਤੇ ਏਅਰ ਕੰਡੀਸ਼ਨਿੰਗ (HVAC) ਸਿਸਟਮ ਰਾਹੀਂ ਤੁਹਾਡੇ ਵਾਹਨ ਦੇ ਕੈਬਿਨ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਇਹ ਹੋਰ ਗੰਦਗੀ ਦੇ ਕਣਾਂ ਨੂੰ ਵੀ ਬਾਹਰ ਰੱਖਦਾ ਹੈ, ਜਿਵੇਂ ਕਿ ਕੀੜੇ, ਚੂਹੇ ਦੀਆਂ ਮੀਂਗਣਾਂ, ਅਤੇ ਪੱਤੇ। ਉਹ ਆਮ ਤੌਰ 'ਤੇ ਆਇਤਾਕਾਰ ਅਤੇ ਕਾਗਜ਼ ਅਤੇ ਹੋਰ ਰੇਸ਼ੇਦਾਰ ਪਦਾਰਥਾਂ ਦੇ ਮਿਸ਼ਰਣ ਨਾਲ ਬਣੇ ਹੁੰਦੇ ਹਨ। ਉਨ੍ਹਾਂ ਵਿੱਚ ਗੰਦਗੀ ਨੂੰ ਬਿਹਤਰ ਢੰਗ ਨਾਲ ਫੜਨ ਲਈ ਪਲੀਟਸ (ਵਲ਼ ਜਾਂ ਤੈਹਾਂ) ਦੀ ਵਿਸ਼ੇਸ਼ਤਾ ਹੁੰਦੀ ਹੈ। ਜਦੋਂ ਹਵਾ ਕੈਬਿਨ ਏਅਰ ਫਿਲਟਰ ਵਿੱਚੋਂ ਲੰਘਦੀ ਹੈ, ਤਾਂ ਗੰਦਗੀ ਵਾਹਨ ਵਿੱਚ ਜਾਣ ਦੀ ਬਜਾਏ ਫ਼ਿਲਟਰ ’ਚ ਹੀ ਫਸ ਜਾਂਦੀ ਹੈ। ਅੰਤ ਵਿੱਚ ਬਹੁਤ ਜ਼ਿਆਦਾ ਗੰਦਗੀ ਇਕੱਠੀ ਹੋ ਜਾਂਦੀ ਹੈ, ਜਿਸ ਕਰ ਕੇ ਫਿਲਟਰ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਇਸ ਸਬੰਧੀ ਕਾਰਗੁਜ਼ਾਰੀ ਬਿਹਤਰ ਰਹਿ ਸਕੇ। __ਕੈਬਿਨ ਦਾ ਏਅਰ ਫ਼ਿਲਟਰ ਅਕਸਰ ਕਿੰਨੀ ਕੁ ਦੇਰ ਬਾਅਦ ਬਦਲਣ ਦੀ ਲੋੜ ਪੈਂਦੀ ਹੈ?__ Toyota ਕੰਪਨੀ ਤੁਹਾਡੇ ਕੈਬਿਨ ਏਅਰ ਫਿਲਟਰ ਨੂੰ ਹਰ 12 ਮਹੀਨਿਆਂ ਜਾਂ 16,000 ਕਿਲੋਮੀਟਰ 'ਤੇ ਬਦਲਣ ਦੀ ਸਿਫ਼ਾਰਸ਼ ਕਰਦੀ ਹੈ, ਇਹ ਵਾਹਨ ਦੇ ਨਾਲ-ਨਾਲ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੱਡੀ ਕਿੱਥੇ ਚਲਾਉਂਦੇ ਹੋ। ਜੇ ਤੁਸੀਂ ਹਵਾ ਪ੍ਰਦੂਸ਼ਣ ਵਾਲੇ ਖੇਤਰ ਵਿੱਚ ਰਹਿੰਦੇ ਹੋ ਜਾਂ ਤੁਸੀਂ ਨਿਯਮਿਤ ਤੌਰ 'ਤੇ ਧੂੜ ਵਾਲੀਆਂ ਕੱਚੀਆਂ ਸੜਕਾਂ 'ਤੇ ਗੱਡੀ ਚਲਾਉਂਦੇ ਹੋ, ਤਾਂ ਤੁਸੀਂ ਇਸ ਨੂੰ ਜਲਦੀ ਬਦਲਣਾ ਚਾਹ ਸਕਦੇ ਹੋ। ਐਲਰਜੀ ਤੋਂ ਪੀੜਤ ਜਾਂ ਸਾਹ ਪ੍ਰਣਾਲੀ ਦੇ ਕਿਸੇ ਰੋਗ ਨਾਲ ਜੂਝ ਰਹੇ ਲੋਕ 10,000 ਕਿਲੋਮੀਟਰ ਤੋਂ ਬਾਅਦ ਨਵਾਂ ਫ਼ਿਲਟਰ ਪਵਾਉਣ ਬਾਰੇ ਸੋਚ ਸਕਦੇ ਹਨ। __ਕੈਬਿਨ ਏਅਰ ਫ਼ਿਲਟਰ ਦੀ ਲਾਗਤ ਕਿੰਨੀ ਹੁੰਦੀ ਹੈ?__ Toyota ਕੈਬਿਨ ਏਅਰ ਫਿਲਟਰ $32.95 ਦੀ ਕੀਮਤ ਪਲੱਸ ਇੰਸਟਾਲੇਸ਼ਨ ਤੋਂ ਸ਼ੁਰੂ ਹੁੰਦੇ ਹਨ, ਪਰ ਜੇਕਰ ਤੁਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਨੂੰ ਬਦਲਣ ਦਾ ਕੰਮ ਆਪ ਵੀ ਕਰ ਸਕਦੇ ਹੋ। ਜ਼ਿਆਦਾਤਰ ਵਾਹਨਾਂ ਵਿੱਚ, ਉਹ ਗਲੱਵ ਬੌਕਸ ਦੇ ਪਿੱਛੇ, ਡੈਸ਼ਬੋਰਡ ਦੇ ਹੇਠਾਂ, ਜਾਂ ਹੁੱਡ ਦੇ ਹੇਠਾਂ ਸਥਿਤ ਹੁੰਦੇ ਹਨ। ਉਨ੍ਹਾਂ ਤੱਕ ਪਹੁੰਚਣਾ ਆਸਾਨ ਹੁੰਦਾ ਹੈ, ਧਿਆਨ ਰੱਖੋ ਕਿ ਫ਼ਿਲਟਰ ਨੂੰ ਇੱਕ ਥਾਂ ਅਟਕਾ ਕੇ ਰੱਖਣ ਵਾਲਾ ਕੋਈ ਕਲਿੱਪ ਜਾਂ ਪਿੰਨ ਨਾ ਟੁੱਟੇ। __ਤਦ ਕੀ ਹੋਵੇਗਾ ਜੇ ਤੁਸੀਂ ਆਪਣਾ ਕੈਬਿਨ ਏਅਰ ਫ਼ਿਲਟਰ ਨਹੀਂ ਬਦਲਦੇ?__ ਇੱਕ ਕੈਬਿਨ ਏਅਰ ਫਿਲਟਰ ਜੋ ਗੰਦਾ ਹੈ ਜਾਂ ਗੰਦਗੀ ਨਾਲ ਡੱਕਿਆ ਹੋਇਆ ਹੈ, ਗੰਦਗੀ ਨੂੰ ਫਿਲਟਰ ਨਹੀਂ ਕਰੇਗਾ, ਅਤੇ ਉਹਨਾਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੋ ਐਲਰਜੀ ਤੋਂ ਪੀੜਤ ਹਨ ਜਾਂ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਜਿਹੀਆਂ ਸਮੱਸਿਆਵਾਂ ਹਨ। ਇੱਕ ਚੰਗਾ ਸੁਝਾਅ ਇਹ ਹੈ ਕਿ ਹਰ ਫਰਵਰੀ ਜਾਂ ਮਾਰਚ ਮਹੀਨੇ ਆਪਣੇ ਕੈਬਿਨ ਏਅਰ ਫਿਲਟਰ ਨੂੰ ਬਦਲ ਦੇਵੋ ਤਾਂ ਜੋ ਪਰਾਗ-ਕਣਾਂ ਨੂੰ ਤੁਹਾਡੇ ਵਾਹਨ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਜਦੋਂ ਬਸੰਤ ਮੌਕੇ ਐਲਰਜੀ ਦਾ ਮੌਸਮ ਆਉਂਦਾ ਹੈ। __HVAC ਸਿਸਟਮ ਸਮੱਸਿਆਵਾਂ__। ਜੇ ਇੱਕ ਕੈਬਿਨ ਏਅਰ ਫਿਲਟਰ ਨੂੰ ਬਹੁਤ ਲੰਮਾ ਸਮਾਂ ਬਦਲਿਆ ਨਾ ਜਾਵੇ, ਤਾਂ ਤੁਹਾਡੇ ਵਾਹਨ ਦੇ HVAC ਸਿਸਟਮ ਨੂੰ ਜ਼ਿਆਦਾ ਕੰਮ ਕਰਨਾ ਪਵੇਗਾ, ਜਿਸ ਨਾਲ ਮੋਟਰ ਸੜ ਸਕਦੀ ਹੈ। ਗੰਦੇ ਜਾਂ ਗੰਦਗੀ ਨਾਲ ਭਰੇ ਹੋਏ ਕੈਬਿਨ ਏਅਰ ਫਿਲਟਰ ਵੀ ਝੀਤਾਂ ’ਚੋਂ ਹਵਾ ਦੀ ਮਾਤਰਾ ਨੂੰ ਘਟਾ ਦੇਣਗੇ। ਇੰਝ ਕੈਬਿਨ ਦੀ ਹਵਾ ਦਾ ਤਾਪਮਾਨ ਪ੍ਰਭਾਵਿਤ ਹੁੰਦਾ ਹੈ, ਜੋ ਹੀਟਰ ਕੋਰ, ਈਵੈਪੋਰੇਟਰ, ਜਾਂ ਦੋਵਾਂ ਹਿੱਸਿਆਂ ਵਿੱਚੋਂ ਲੰਘਣ ਵਾਲੇ ਹਵਾ ਦੇ ਇੱਕ ਸਥਿਰ ਪ੍ਰਵਾਹ 'ਤੇ ਨਿਰਭਰ ਕਰਦਾ ਹੈ, ਇਸ ਲਈ ਤੁਹਾਡੇ ਕੈਬਿਨ ਏਅਰ ਫਿਲਟਰ ਨੂੰ ਨਾ ਬਦਲਣ ਨਾਲ ਤੁਹਾਡੇ HVAC ਸਿਸਟਮ ਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। __ਪੂਅਰ ਵਿੰਡੋ ਫ਼ੌਗ ਕਲੀਅਰਿੰਗ__। ਇਹ ਇੱਕ ਹੋਰ ਸਮੱਸਿਆ ਤਦ ਪੈਦਾ ਹੋ ਸਕਦੀ ਹੈ ਜਦੋਂ ਹਵਾ ਦੇ ਪ੍ਰਵਾਹ ਵਿੱਚ ਕੋਈ ਵਿਘਨ ਪੈਂਦਾ ਹੋਵੇ, ਤਦ ਤੁਹਾਡੀਆਂ ਵਿੰਡੋਜ਼ ਜਲਦੀ ਸਾਫ਼ ਨਹੀਂ ਹੋਣਗੀਆਂ। ਕੈਬਿਨ ਏਅਰ ਫਿਲਟਰ ਤੋਂ ਆਉਣ ਵਾਲੀ ਘਟੀ ਹੋਈ ਹਵਾ ਦੀ ਗੁਣਵੱਤਾ ਬੰਦ ਹੋ ਜਾਂਦੀ ਹੈ, ਵਿੰਡਸ਼ੀਲਡ 'ਤੇ ਧੁੰਦ ਜਿਹੀ ਜੰਮਣੀ ਸ਼ੁਰੂ ਹੋ ਜਾਂਦੀ ਹੈ। __ਗੰਦੀ ਬਦਬੂ__। ਕਦੇ-ਕਦੇ ਤੁਹਾਡੀਆਂ ਝੀਤਾਂ ’ਚੋਂ ਆਉਣ ਵਾਲੀ ਭਿਆਨਕ ਬੋਅ ਬਾਹਰੋਂ ਨਹੀਂ ਆ ਰਹੀ ਹੁੰਦੀ। ਇਹ ਤੁਹਾਡੇ ਕੈਬਿਨ ਏਅਰ ਫਿਲਟਰ ਤੋਂ ਆ ਰਹੀ ਹੋ ਸਕਦੀ ਹੈ। ਗੰਦੇ ਜਾਂ ਬਹੁਤ ਜ਼ਿਆਦਾ ਗੰਦਗੀ ਨਾਲ ਭਰੇ ਹੋਏ ਕੈਬਿਨ ਏਅਰ ਫਿਲਟਰ ਧੂੜ ਭਰੀ, ਗੰਦੀ ਬਦਬੂ ਪੈਦਾ ਕਰ ਸਕਦੇ ਹਨ, ਖਾਸ ਕਰਕੇ ਜਦੋਂ HVAC ਸਿਸਟਮ ਚਾਲੂ ਹੁੰਦਾ ਹੈ।
ਹੋਰ ਜਾਣੋਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?
ਭਾਵੇਂ ਅਸੀਂ ਆਪਣੇ ਵਾਹਨਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਅਤੇ ਰੱਖ-ਰਖਾਅ ਕਰਦੇ ਹਾਂ, ਪਰ ਫਿਰ ਵੀ ਅੰਤ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਲੋੜ ਪੈਂਦੀ ਹੈ। ਬਹੁਤੀ ਵਾਰ ਇਹ ਆਮ ਤੌਰ 'ਤੇ ਕਿਸੇ ਪਾਰਟ ਦੀ ਟੁੱਟ-ਭੱਜ ਹੋਣ ਕਾਰਨ ਹੁੰਦਾ ਹੈ, ਪਰ ਕਈ ਵਾਰ ਕੋਈ ਰਗੜ ਖਾਂਦੇ ਰਹਿਣਾ ਜਾਂ ਕ੍ਰੈਸ਼ ਜ਼ਿੰਮੇਵਾਰ ਹੁੰਦਾ ਹੈ। ਕਾਰਨ ਜੋ ਵੀ ਹੋਵੇ, ਜੇਕਰ ਤੁਹਾਨੂੰ ਮੁਰੰਮਤ ਕਰਵਾਉਣ ਅਤੇ ਪੁਰਜ਼ਿਆਂ ਦੀ ਲੋੜ ਹੈ, ਤਾਂ ਤੁਹਾਡੇ ਕੋਲ ਆਮ ਤੌਰ 'ਤੇ ਦੋ ਵਿਕਲਪ ਹੁੰਦੇ ਹਨ। ਤੁਸੀਂ ਆਪਣੀ ਸਥਾਨਕ ਡੀਲਰਸ਼ਿਪ 'ਤੇ ਜਾ ਸਕਦੇ ਹੋ ਅਤੇ ਅਸਲੀ ਪਾਰਟਸ ਖਰੀਦ ਸਕਦੇ ਹੋ, ਜਾਂ ਤੁਸੀਂ ਕਿਸੇ ਆਮ ਗੈਰੇਜ ਜਾਂ ਆਮ ਮੁਰੰਮਤ ਦੀ ਸਹੂਲਤ 'ਤੇ ਜਾ ਸਕਦੇ ਹੋ ਜੋ ਨੌਨ-ਜੈਨੁਇਨ ਪਾਰਟਸ ਦਿੰਦਾ ਹੈ, ਜਿਸ ਨੂੰ ਆਮ ਤੌਰ 'ਤੇ "ਆਫ਼ਟਰਮਾਰਕਿਟ" ਪਾਰਟਸ ਵਜੋਂ ਜਾਣਿਆ ਜਾਂਦਾ ਹੈ। ਇਸ ਤੱਥ ਦੇ ਬਾਵਜੂਦ ਕਿ ਆਫ਼ਟਰਮਾਰਕਿਟ ਪਾਰਟਸ ਕਈ ਵਾਰ ਸਸਤੇ ਹੁੰਦੇ ਹਨ, ਪਰ ਕੁਝ ਕਾਰਣ ਅਜਿਹੇ ਹੁੰਦੇ ਹਨ, ਜਿਨ੍ਹਾਂ ਕਰ ਕੇ ਤੁਹਾਨੂੰ ਆਪਣੇ ਵਾਹਨ ਲਈ ਜੈਨੁਇਨ ਪਾਰਟਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ: __ਮਿਆਰ ਅਤੇ ਕਾਰਗੁਜ਼ਾਰੀ__ ਜੈਨੁਇਨ ਅਤੇ ਆਫ਼ਟਰਮਾਰਕਿਟ ਪਾਰਟਸ ਵਿਚਾਲੇ ਮੁੱਖ ਫ਼ਰਕ ਉਨ੍ਹਾਂ ਨੂੰ ਬਣਾਉਣ ਦੇ ਤਰੀਕੇ ਦਾ ਹੁੰਦਾ ਹੈ। ਅਸਲ ਪੁਰਜ਼ੇ ਇੱਕੋ ਨਿਰਮਾਣ ਸਹੂਲਤਾਂ ਵਿੱਚ, ਇੱਕੋ ਉਤਪਾਦਨ ਲੀਹਾਂ 'ਤੇ, ਅਤੇ ਤੁਹਾਡੇ ਵਾਹਨ ਦੇ ਸਮਾਨ ਵਿਸ਼ੇਸ਼ਤਾਵਾਂ ਅਤੇ ਗੁਣਵੱਤਾ ਦੇ ਮਿਆਰਾਂ ਨਾਲ ਬਣਾਏ ਜਾਂਦੇ ਹਨ। ਆਫ਼ਟਰਮਾਰਕਿਟ ਪਾਰਟਸ ਤੁਹਾਡੇ ਵਾਹਨ ਦੇ ਨਿਰਮਾਤਾ ਦੁਆਰਾ ਨਹੀਂ ਬਣਾਏ ਜਾਂਦੇ, ਅਤੇ ਇਨ੍ਹਾਂ ਨੂੰ ਬਹੁ-ਉਦੇਸ਼ੀ ਪੁਰਜ਼ਿਆਂ ਵਜੋਂ ਬਣਾਇਆ ਜਾਂਦਾ ਹੈ, ਤਾਂ ਜੋ ਉਹ ਕਾਰਾਂ ਅਤੇ ਟਰੱਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਫਿੱਟ ਹੋ ਸਕਣ। ਇਸੇ ਕਰ ਕੇ ਹੋ ਸਕਦਾ ਹੈ ਕਿ ਉਹ ਜੈਨੁਇਨ ਪਾਰਟਸ ਵਾਂਗ ਵਧੀਆ ਪ੍ਰਦਰਸ਼ਨ ਨਾ ਕਰ ਸਕਣ ਅਤੇ ਤੁਹਾਨੂੰ ਛੇਤੀ ਹੀ ਉਨ੍ਹਾਂ ਨੂੰ ਬਦਲਣਾ ਪੈ ਜਾਵੇ। __ਸੁਰੱਖਿਆ__ ਸਾਰੇ ਵਾਹਨ ਮਾਲਕਾਂ ਲਈ ਸੁਰੱਖਿਆ ਅਹਿਮ ਹੁੰਦੀ ਹੈ। ਅਸੀਂ ਸਾਰੇ ਆਸ ਕਰਦੇ ਹਾਂ ਕਿ ਸਾਡੇ ਵਾਹਨ ਸਖਤ ਸੁਰੱਖਿਆ ਮਾਪਦੰਡਾਂ ਉੱਤੇ ਪੂਰੇ ਉੱਤਰਨ ਅਤੇ ਅਸੀਂ ਨਿਯਮਿਤ ਤੌਰ 'ਤੇ ਆਪਣੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਉਨ੍ਹਾਂ ਦੀ ਦੇਖਭਾਲ ਅਤੇ ਰੱਖ-ਰਖਾਅ ਕਰਦੇ ਹਾਂ। ਭਾਵੇਂ ਜਦੋਂ ਕੋਈ ਵਿਅਕਤੀ ਗ਼ੈਰ-ਅਸਲ ਪੁਰਜ਼ੇ ਵਰਤਣ ਦਾ ਫੈਸਲਾ ਕਰਦਾ ਹੈ, ਤਾਂ ਉਹ ਆਪਣੀ ਸੁਰੱਖਿਆ ਨਾਲ ਹੀ ਸਮਝੌਤਾ ਕਰ ਰਿਹਾ ਹੁੰਦਾ ਹੈ। ਜੇ ਉਹ ਪਾਰਟਸ ਖਾਸ ਤੌਰ 'ਤੇ ਤੁਹਾਡੇ ਖਾਸ ਮਾਡਲ ਲਈ ਨਹੀਂ ਬਣਾਏ ਗਏ ਹਨ, ਤਾਂ ਹੋ ਸਕਦਾ ਹੈ ਕਿ ਉਹ ਮੁਸ਼ਕਲ ਡਰਾਈਵਿੰਗ ਸਥਿਤੀ ਵਿੱਚ ਤੁਹਾਡੀ ਬਾਕੀ ਕਾਰ ਦੀ ਇਕਸਾਰਤਾ ਵਿੱਚ ਕੰਮ ਨਾ ਕਰਨ। __ਵਾਰੰਟੀ__ ਜਦੋਂ ਤੁਸੀਂ ਡੀਲਰਸ਼ਿਪ ਤੋਂ ਵਾਹਨ ਖਰੀਦਦੇ ਹੋ, ਤਾਂ ਵਾਹਨ ਦੇ ਨਾਲ ਇੱਕ ਵਾਰੰਟੀ ਸ਼ਾਮਲ ਕੀਤੀ ਜਾਂਦੀ ਹੈ। ਅਸੀਂ ਆਪਣੀਆਂ ਵਾਰੰਟੀਆਂ ਦੀ ਕਦਰ ਕਰਦੇ ਹਾਂ, ਕਿਉਂਕਿ ਨਿਰਮਾਤਾ ਵਾਰੰਟੀ ਦੀ ਮਿਆਦ ਦੌਰਾਨ ਕਾਰ ਦੀਆਂ ਜ਼ਿਆਦਾਤਰ ਸਮੱਸਿਆਵਾਂ ਹੱਲ ਕਰਨ ਦਾ ਵਾਅਦਾ ਕਰਦਾ ਹੈ, ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਅਤੇ ਵਿੱਤੀ ਸੁਰੱਖਿਆ ਮਿਲਦੀ ਹੈ। ਭਾਵੇਂ ਗ਼ੈਰ-ਅਸਲ ਪੁਰਜ਼ਿਆਂ ਨਾਲ ਵਾਹਨ ਦੀ ਵਾਰੰਟੀ ਦੇ ਰੱਦ ਹੋਣ ਦੇ ਖ਼ਤਰੇ ਹੁੰਦੇ ਹਨ - ਜੇ ਗ਼ੈਰ-ਅਸਲ ਪਾਰਟਸ ਫ਼ਿੱਟ ਕੀਤੇ ਜਾਂਦੇ ਹਨ, ਤਾਂ ਵਾਹਨ ਤਕਨੀਕੀ ਤੌਰ 'ਤੇ ਪੂਰੀ ਤਰ੍ਹਾਂ ਉਹੋ ਜਿਹਾ ਨਹੀਂ ਰਹਿੰਦਾ, "ਜਿਵੇਂ ਉਹ ਖਰੀਦਿਆ ਗਿਆ ਸੀ"। ਇਹ ਸਾਰੀਆਂ ਵਾਰੰਟੀਆਂ ਲਈ ਤਾਂ ਚਿੰਤਾ ਦਾ ਵਿਸ਼ਾ ਨਹੀਂ ਹੈ, ਪਰ ਮਾਲਕਾਂ ਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਸ ਸੰਭਾਵੀ ਅਸਰ ਨੂੰ ਸਮਝਣ, ਜੋ ਗ਼ੈਰ-ਅਸਲ ਪਾਰਟਸ ਫ਼ਿੱਟ ਕਰਨ ਨਾਲ ਵਾਰੰਟੀ ਉੱਤੇ ਪੈ ਸਕਦਾ ਹੈ।
ਹੋਰ ਜਾਣੋ